ਛੋਟੀਆਂ ਆਦਤਾਂ ਜੋ ਸਮੇਂ ਨਾਲ ਤੰਦਰੁਸਤੀ ਵਿੱਚ ਸੁਧਾਰ ਕਰਦੀਆਂ ਹਨ

ਤੰਦਰੁਸਤੀ ਤੁਹਾਡੇ ਦੁਆਰਾ ਹਰ ਰੋਜ਼ ਕੀਤੀਆਂ ਜਾਣ ਵਾਲੀਆਂ ਛੋਟੀਆਂ ਚੀਜ਼ਾਂ ਦੁਆਰਾ ਹੀ ਆਉਂਦੀ ਹੈ। ਬਿਹਤਰ ਮਹਿਸੂਸ ਕਰਨ ਲਈ ਤੁਹਾਨੂੰ ਜੀਵਨਸ਼ੈਲੀ ਵਿੱਚ ਵੱਡੇ ਬਦਲਾਅ ਦੀ ਲੋੜ ਨਹੀਂ ਹੈ। ਅਕਸਰ, ਇਹ ਸਧਾਰਨ, ਸਥਿਰ ਆਦਤਾਂ ਹੀ ਹੁੰਦੀਆਂ ਹਨ ਜੋ ਸਮੇਂ ਦੇ ਨਾਲ ਸਭ ਤੋਂ ਵੱਡਾ ਅੰਤਰ ਲਿਆਉਂਦੀਆਂ ਹਨ। ਇਹ ਆਦਤਾਂ ਤੁਹਾਡੀ ਊਰਜਾ, ਮੂਡ ਅਤੇ ਰੋਜ਼ਾਨਾ ਤਣਾਅ ਨਾਲ ਨਜਿੱਠਣ ਦੀ ਸਮਰੱਥਾ ਵਿੱਚ ਸਹਾਇਕ ਹੁੰਦੀਆਂ ਹਨ। 

ਛੋਟੇ-ਛੋਟੇ ਕਦਮ ਸਾਰਥਕ ਬਦਲਾਅ ਲਿਆ ਸਕਦੇ ਹਨ, ਖ਼ਾਸ ਕਰਕੇ ਜਦੋਂ ਜ਼ਿੰਦਗੀ ਬਹੁਤ ਰੁਝੇਵਿਆਂ ਭਰੀ ਜਾਂ ਬੋਝਲ ਮਹਿਸੂਸ ਹੁੰਦੀ ਹੈ।

ਛੋਟੀਆਂ ਆਦਤਾਂ ਕਿਉਂ ਮਹੱਤਵ ਰੱਖਦੀਆਂ ਹਨ

ਛੋਟੀਆਂ ਆਦਤਾਂ ਨੂੰ ਸ਼ੁਰੂ ਕਰਨਾ ਆਸਾਨ ਹੁੰਦਾ ਹੈ, ਕਾਇਮ ਰੱਖਣਾ ਆਸਾਨ ਹੁੰਦਾ ਹੈ ਅਤੇ ਜਦੋਂ ਜ਼ਿੰਦਗੀ ਚੁਣੌਤੀਪੂਰਨ ਹੋ ਦਾਵੇ ਤਾਂ ਵਾਪਸ ਆਉਣਾ ਆਸਾਨ ਹੁੰਦਾ ਹੈ। ਇਸ ਨਾਲ ਤੁਹਾਡੇ ਮਨ ਅਤੇ ਸਰੀਰ 'ਤੇ ਤਣਾਅ ਘੱਟਦਾ ਹੈ, ਤੁਹਾਡੇ ਮੂਡ ਨੂੰ ਵਧੇਰੇ ਸਥਿਰ ਮਹਿਸੂਸ ਕਰਨ ਵਿੱਚ ਮਦਦ ਮਿਲਦੀ ਹੈ, ਅਤੇ ਅਨਿਸ਼ਚਿਤ ਸਮਿਆਂ ਦੌਰਾਨ ਤੁਹਾਨੂੰ ਰੁਟੀਨ ਦਾ ਅਹਿਸਾਸ ਹੁੰਦਾ ਹੈ। 

ਤੁਹਾਨੂੰ ਸੰਪੂਰਨ ਬਣਨ ਦੀ ਲੋੜ ਨਹੀਂ ਹੈ। ਛੋਟੀਆਂ, ਦੁਹਰਾਈਆਂ ਜਾਣ ਵਾਲੀਆਂ ਕਿਰਿਆਵਾਂ ਹੌਲੀ-ਹੌਲੀ ਤੁਹਾਡੀ ਤੰਦਰੁਸਤੀ ਵਿੱਚ ਸਹਾਇਕ ਹੋ ਸਕਦੀਆਂ ਹਨ।

ਆਦਤਾਂ ਜੋ ਤੁਹਾਨੂੰ ਵਧੇਰੇ ਜ਼ਮੀਨੀ ਮਹਿਸੂਸ ਕਰਨ ਵਿੱਚ ਮਦਦ ਕਰਦੀਆਂ ਹਨ

ਇਹ ਆਦਤਾਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਕ੍ਰਮ ਵਿੱਚ ਅਪਣਾਈਆਂ ਜਾ ਸਕਦੀਆਂ ਹਨ। ਸ਼ੁਰੂ ਕਰਨ ਲਈ ਇੱਕ ਜਾਂ ਦੋ ਚੁਣੋ।

ਅਜਿਹੀਆਂ ਆਦਤਾਂ ਜੋ ਭਾਵਨਾਤਮਕ ਤੰਦਰੁਸਤੀ ਵਿੱਚ ਸਹਾਇਕ ਹੁੰਦੀਆਂ ਹਨ

ਇਹ ਆਦਤਾਂ ਤੁਹਾਨੂੰ ਤੁਹਾਡੀਆਂ ਭਾਵਨਾਵਾਂ ਨਾਲ ਜੁੜਨ ਅਤੇ ਅੰਦਰੂਨੀ ਦਬਾਅ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਹਨ।

ਆਦਤਾਂ ਨੂੰ ਗ੍ਰਹਿਣ ਯੋਗ ਬਣਾਓ

ਛੋਟੀਆਂ ਆਦਤਾਂ ਯਥਾਰਥਵਾਦੀ ਹੋਣੀਆਂ ਚਾਹੀਦੀਆਂ ਹਨ, ਨਾ ਕਿ ਬਹੁਤ ਜ਼ਿਆਦਾ ਬੋਝਲ। 

ਇਹ ਕੋਸ਼ਿਸ਼ ਕਰੋ: 

  • ਇੱਕ ਆਦਤ ਨਾਲ ਸ਼ੁਰੂ ਕਰੋ
  • ਸਭ ਤੋਂ ਸਰਲ ਰੂਪ ਚੁਣੋ
  • ਆਦਤਾਂ ਨੂੰ ਉਹਨਾਂ ਚੀਜ਼ਾਂ ਨਾਲ ਜੋੜੋ ਜੋ ਤੁਸੀਂ ਪਹਿਲਾਂ ਹੀ ਕਰਦੇ ਹੋ
  • ਆਪਣੀ ਊਰਜਾ ਵਿੱਚ ਬਦਲਾਅ ਦੀ ਉਮੀਦ ਰੱਖੋ
  • ਖੁਦ ਨੂੰ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦਿਓ। 

ਇਹ ਕਦਮ ਆਦਤਾਂ ਨੂੰ ਟਿਕਾਊ ਬਣਾਉਣ ਵਿੱਚ ਮਦਦ ਕਰਦੇ ਹਨ।

ਜਦੋਂ ਆਦਤਾਂ ਛੁੱਟ ਜਾਣ ‘ਤੇ ਕੀ ਕਰਨਾ ਹੈ

ਤਣਾਅ, ਬਿਮਾਰੀ, ਜਾਂ ਰੁਝੇਵਿਆਂ ਭਰੇ ਸਮੇਂ ਦੌਰਾਨ ਆਦਤਾਂ ਕੁਦਰਤੀ ਤੌਰ 'ਤੇ ਬਦਲ ਹੀ ਜਾਂਦੀਆਂ ਹਨ। ਇਹ ਸੁਭਾਵਿਕ ਹੈ। ਤੁਸੀਂ ਕਿਸੇ ਵੀ ਸਮੇਂ ਉਹਨਾਂ 'ਤੇ ਵਾਪਸ ਆ ਸਕਦੇ ਹੋ। 

ਖੁਦ ਤੋਂ ਇਹ ਪੁੱਛੋ: 

  • "ਅੱਜ ਮੈਂ ਕਿਹੜਾ ਇੱਕ ਛੋਟਾ ਜਿਹਾ ਕੰਮ ਕਰ ਸਕਦਾ/ਸਕਦੀ ਹਾਂ?"
  • "ਇਸ ਸਮੇਂ ਕੀ ਕਰਨਾ ਆਸਾਨ ਹੋਵੇਗਾ?" 

ਤੁਹਾਨੂੰ ਇੱਕ ਵਾਰ ਵਿੱਚ ਸਭ ਕੁੱਝ ਠੀਕ ਕਰਨ ਦੀ ਲੋੜ ਨਹੀਂ ਹੁੰਦੀ ਹੈ

ਸਹਾਇਤਾ ਲੈਣ ਲਈ ਹੱਥ ਵਧਾਉਣਾ

ਜੇ ਰੋਜ਼ਾਨਾ ਜੀਵਨ ਮੁਸ਼ਕਲ ਲੱਗਦਾ ਹੋਵੇ, ਜਾਂ ਜੇ ਤੁਸੀਂ ਮੂਡ, ਨੀਂਦ, ਊਰਜਾ ਜਾਂ ਮੁਕਾਬਲਾ ਕਰਨ ਦੀ ਸਮਰੱਥਾ ਵਿੱਚ ਲਗਾਤਾਰ ਬਦਲਾਅ ਦੇਖਦੇ ਹੋ, ਤਾਂ ਕਿਸੇ ਨਾਲ ਗੱਲ ਕਰਨਾ ਮਦਦਗਾਰ ਹੋ ਸਕਦਾ ਹੈ।

ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰ ਸਕਦੇ ਹੋ ਜਿਸ 'ਤੇ ਤੁਸੀਂ ਭਰੋਸਾ ਕਰਦੇ ਹੋ, ਆਪਣੇ GP ਨਾਲ ਗੱਲ ਕਰ ਸਕਦੇ ਹੋ,Medicare Mental Health ਫੋਨ ਸਰਵਿਸ (ਨਵੀਂ ਟੈਬ ਵਿੱਚ ਖੁੱਲ੍ਹਦਾ ਹੈ) ਨੂੰ ਕਾਲ ਕਰ ਸਕਦੇ ਹੋ, ਜਾਂ Medicare Mental Health Centre (ਨਵੀਂ ਟੈਬ ਵਿੱਚ ਖੁੱਲ੍ਹਦਾ ਹੈ) ਜਾ ਸਕਦੇ ਹੋ।

ਜੇਕਰ ਤੁਸੀਂ ਖੁਦਕੁਸ਼ੀ ਕਰਨ ਬਾਰੇ ਸੋਚ ਰਹੇ ਹੋ, ਜਾਂ ਖ਼ਤਰੇ ਵਿੱਚ ਹੋ, ਤਾਂ ਕਿਰਪਾ ਕਰਕੇ 000 'ਤੇ ਫ਼ੋਨ ਕਰੋ ਜਾਂ ਆਪਣੇ ਸਭ ਤੋਂ ਨੇੜਲੇ ਐਮਰਜੈਂਸੀ ਵਿਭਾਗ ਵਿੱਚ ਜਾਓ।

ਕੀ ਤੁਸੀਂ ਵਧੇਰੇ ਵਿਅਕਤੀਗਤ ਮਾਰਗਦਰਸ਼ਨ ਚਾਹੁੰਦੇ ਹੋ?

ਸਾਡੇ ਮੁਫ਼ਤ ਡਿਜੀਟਲ ਪ੍ਰੋਗਰਾਮਾਂ ਦੀ ਪੜਚੋਲ ਕਰੋ, ਜੋ ਕਿ ਵਿਆਕੁਲਤਾ, ਤਣਾਅ ਜਾਂ ਆਪਣੀ ਤੰਦਰੁਸਤੀ ਬਾਰੇ ਆਮ ਚਿੰਤਾਵਾਂ ਦੇ ਹੇਠਲੇ ਪੱਧਰ ਦਾ ਅਨੁਭਵ ਕਰ ਰਹੇ ਲੋਕਾਂ ਦੀ ਮਦਦ ਕਰਨ ਲਈ ਇੱਕ ਸਾਬਤ ਪਹੁੰਚ 'ਤੇ ਅਧਾਰਤ ਹਨ। 

ਤੁਸੀਂ ਸਾਡੇ ਸਬੂਤ-ਆਧਾਰਿਤ ਡਿਜੀਟਲ ਪ੍ਰੋਗਰਾਮਾਂ ਰਾਹੀਂ ਜਾਂ ਤਾਂ ਇੱਕ ਯੋਗ ਮਾਨਸਿਕ ਸਿਹਤ ਪ੍ਰੈਕਟੀਸ਼ਨਰ (ਪ੍ਰੈਕਟੀਸ਼ਨਰ-ਨਿਰਦੇਸ਼ਿਤ) ਦੇ ਸਹਿਯੋਗ ਨਾਲ, ਜਾਂ ਸੁਤੰਤਰ ਤੌਰ 'ਤੇ (ਸਵੈ-ਨਿਰਦੇਸ਼ਿਤ) ਵੱਲ ਅੱਗੇ ਵਧ ਸਕਦੇ ਹੋ।

ਵਧੇਰੇ ਸਥਿਰ ਮਹਿਸੂਸ ਕਰਨ ਲਈ ਛੋਟੇ ਕਦਮ ਚੁੱਕਣਾ

ਛੋਟੀਆਂ, ਸੌਖੀਆਂ ਆਦਤਾਂ ਤੰਦਰੁਸਤੀ ਵਿੱਚ ਸਹਾਇਕ ਹੁੰਦੀਆਂ ਹਨ। ਤੁਹਾਨੂੰ ਨਾਟਕੀ ਤਬਦੀਲੀਆਂ ਜਾਂ ਸੰਪੂਰਨ ਰੁਟੀਨ ਦੀ ਲੋੜ ਨਹੀਂ ਹੈ। ਸਮੇਂ ਦੇ ਨਾਲ ਦੁਹਰਾਏ ਗਏ ਛੋਟੇ ਕਦਮ, ਤੁਹਾਨੂੰ ਵਧੇਰੇ ਸੰਤੁਲਿਤ, ਵਧੇਰੇ ਜ਼ਮੀਨੀ, ਅਤੇ ਜੀਵਨ ਦੀਆਂ ਚੁਣੌਤੀਆਂ ਨੂੰ ਨਜਿੱਠਣ ਦੇ ਵਧੇਰੇ ਯੋਗ ਮਹਿਸੂਸ ਕਰਨ ਵਿੱਚ ਮਦਦ ਕਰ ਸਕਦੇ ਹਨ।

ਇਹ ਪੰਨਾ ਕਿੰਨਾ ਮਦਦਗਾਰ ਸੀ?