ਵੈੱਬਸਾਈਟ ਪਹੁੰਚਯੋਗਤਾ

ਡਿਸਏਬਿਲਿਟੀ ਡਿਸਕ੍ਰਿਮੀਨੇਸ਼ਨ ਐਕਟ 1992 ਦੇ ਤਹਿਤ, ਆਸਟ੍ਰੇਲੀਆਈ ਸਰਕਾਰੀ ਏਜੰਸੀਆਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਜਾਣਕਾਰੀ ਅਤੇ ਸੇਵਾਵਾਂ ਬਿਨਾਂ ਕਿਸੇ ਵਿਤਕਰੇ ਦੇ ਪਹੁੰਚਯੋਗ ਢੰਗ ਨਾਲ ਪ੍ਰਦਾਨ ਕੀਤੀਆਂ ਜਾਣ।

ਆਸਟ੍ਰੇਲੀਆਈ ਸਰਕਾਰ ਦਾ ਸਿਹਤ, ਅਪਾਹਜਤਾ ਅਤੇ ਬੁਢਾਪਾ ਵਿਭਾਗ ਸਾਰੇ ਆਸਟ੍ਰੇਲੀਆਈ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦਾ ਹੈ। St. Vincent's Health Australia ਦੇ ਨਾਲ ਮਿਲ ਕੇ, ਉਨ੍ਹਾਂ ਨੇ Medicare Mental Health Check In ਵੈੱਬਸਾਈਟ 'ਤੇ ਜਾਣਕਾਰੀ ਦੀ ਪਹੁੰਚਯੋਗਤਾ ਨੂੰ ਬਿਹਤਰ ਬਣਾਉਣ ਵਾਸਤੇ ਕਦਮ ਚੁੱਕੇ ਹਨ।

ਪਹੁੰਚਯੋਗਤਾ ਮਿਆਰ ਅਤੇ ਦਿਸ਼ਾ-ਨਿਰਦੇਸ਼

ਇਸ ਵੈੱਬਸਾਈਟ 'ਤੇ ਪ੍ਰਕਾਸ਼ਿਤ ਕਰਨ ਲਈ ਤਿਆਰ ਕੀਤੀ ਗਈ ਸਾਰੀ ਤ੍ਰਿਪਤ World Wide Web Consortium's Web Content Accessibility Guidelines (WCAG) 2.1 ਦੇ ਮਿਆਰ (ਨਵੀਂ ਟੈਬ ਵਿੱਚ ਖੁੱਲ੍ਹਦਾ ਹੈ) ਅਨੁਸਾਰ ਤਿਆਰ ਕੀਤੀ ਗਈ ਹੈ, ਜੋ ਵੈੱਬਸਾਈਟ ਨੂੰ ਵੱਖ-ਵੱਖ ਲੋੜਾਂ ਵਾਲੇ ਲੋਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਲਈ ਵਰਤੋਂ ਯੋਗ ਬਣਾਉਂਦੀ ਹੈ।

medicarementalhealthcheckin.gov.au ਨੂੰ ਇਸ ਲੋੜ ਦੇ ਸਬੰਧ ਵਿੱਚ ਸਥਾਪਿਤ ਆਸਟ੍ਰੇਲੀਆਈ ਸਰਕਾਰੀ ਮਿਆਰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ।

ਜੇ medicarementalhealthcheckin.gov.au ਵੱਲੋਂ ਪ੍ਰਦਾਨ ਕੀਤੀ ਕੋਈ ਜਾਣਕਾਰੀ ਜਾਂ ਸੇਵਾ ਤੁਹਾਡੀ ਪਹੁੰਚ ਵਿੱਚ ਨਹੀਂ ਹੈ ਜਾਂ ਤੁਹਾਨੂੰ ਇਸ ਵੈੱਬਸਾਈਟ ਦੀ ਕਿਸੇ ਵੀ ਸਮੱਗਰੀ ਤੱਕ ਪਹੁੰਚ ਕਰਨ ਵਿੱਚ ਸਮੱਸਿਆ ਆ ਰਹੀ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।

ਸਾਈਟ ਨੂੰ ਵਰਤਣਾ

ਤੁਸੀਂ Chrome, Firefox, Safari, ਅਤੇ Edge ਵਰਗੇ ਜ਼ਿਆਦਾਤਰ ਬ੍ਰਾਊਜ਼ਰਾਂ ਦੇ ਨਵੀਨਤਮ ਸੰਸਕਰਣਾਂ 'ਤੇ ਸਿਰਫ਼ ਕੀਬੋਰਡ ਵਰਤਕੇ ਇਸ ਵੈੱਬਸਾਈਟ 'ਤੇ ਨੈਵੀਗੇਟ ਕਰ ਸਕਦੇ ਹੋ।

ਜੇਕਰ ਤੁਹਾਨੂੰ ਸਕ੍ਰੀਨ ਰੀਡਰ ਦੀ ਲੋੜ ਹੈ 

ਜੇਕਰ ਤੁਹਾਨੂੰ ਸਕ੍ਰੀਨ ਰੀਡਰ ਦੀ ਲੋੜ ਹੈ, ਤਾਂ ਇਹ ਸਾਈਟ Chrome 'ਤੇ JAWS (ਜੌਬ ਐਕਸੈੱਸ ਵਿਦ ਸਪੀਚ) ਸਕ੍ਰੀਨ ਰੀਡਰ ਨਾਲ ਸਭ ਤੋਂ ਵਧੀਆ ਵਰਤੀ ਜਾਂਦੀ ਹੈ।

ਜੇ ਤੁਹਾਨੂੰ ਸੁਣਨ ਜਾਂ ਬੋਲਣ ਸੰਬੰਧੀ ਸਮੱਸਿਆ ਹੈ 

ਭਾਸ਼ਾ ਸਹਾਇਤਾ

Medicare Mental Health Check In ਵੱਖ-ਵੱਖ ਪਿਛੋਕੜਾਂ ਵਾਲੇ ਲੋਕਾਂ, ਜਿਨ੍ਹਾਂ ਵਿੱਚ ਅੰਗਰੇਜ਼ੀ ਨੂੰ ਆਪਣੀ ਮਾਤ-ਭਾਸ਼ਾ ਵਜੋਂ ਨਾ ਬੋਲਣ ਵਾਲੇ ਲੋਕ ਵੀ ਸ਼ਾਮਲ ਹਨ, ਲਈ ਸਮੱਗਰੀ ਅਤੇ ਸਰੋਤ ਉਪਲਬਧ ਕਰਵਾਉਣ ਲਈ ਵਚਨਬੱਧ ਹੈ। 

ਹੋਰ ਭਾਸ਼ਾਵਾਂ ਵਿੱਚ ਉਪਲਬਧ ਜਾਣਕਾਰੀ

ਇਸ ਵੈੱਬਸਾਈਟ 'ਤੇ ਮੁੱਖ ਸਰੋਤ 10 ਭਾਸ਼ਾਵਾਂ ਵਿੱਚ ਉਪਲਬਧ ਹਨ:  

  • ਅਰਬੀ
  • ਚੀਨੀ (ਸਰਲੀਕ੍ਰਿਤ)
  • ਚੀਨੀ (ਰਵਾਇਤੀ)
  • ਫਿਲੀਪੀਨੋ
  • ਯੂਨਾਨੀ
  • ਹਿੰਦੀ
  • ਇਤਾਲਵੀ
  • ਪੰਜਾਬੀ
  • ਸਪੈਨਿਸ਼
  • ਵੀਅਤਨਾਮੀ

ਇਹਨਾਂ ਸਰੋਤਾਂ ਤੱਕ ਪਹੁੰਚ ਕਰਨ ਲਈ ਭਾਸ਼ਾਵਾਂ ਪੰਨੇ 'ਤੇ ਜਾਓ।

ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National)

ਜੇ ਤੁਹਾਨੂੰ ਆਪਣੀ ਭਾਸ਼ਾ ਵਿੱਚ ਮਾਨਸਿਕ ਸਿਹਤ ਸਹਾਇਤਾ ਦੀ ਲੋੜ ਹੈ, ਤਾਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) (ਨਵੀਂ ਟੈਬ ਵਿੱਚ ਖੁੱਲ੍ਹਦਾ ਹੈ) ਰਾਹੀਂ ਸਾਡੇ ਨਾਲ ਸੰਪਰਕ ਕਰੋ। TIS National 100 ਤੋਂ ਵੱਧ ਭਾਸ਼ਾਵਾਂ ਨੂੰ ਕਵਰ ਕਰਦੀ ਹੈ ਅਤੇ ਇਹ ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ, ਸਥਾਨਕ ਕਾਲ ਦੀ ਕੀਮਤ 'ਤੇ ਉਪਲਬਧ ਹੈ:

  1. TIS National ਨੂੰ 131 450 'ਤੇ ਕਾਲ ਕਰੋ।
  2. ਆਪਰੇਟਰ ਨੂੰ ਉਹ ਭਾਸ਼ਾ ਦੱਸੋ ਜੋ ਤੁਸੀਂ ਬੋਲਦੇ ਹੋ।
  3. ਦੁਭਾਸ਼ੀਏ ਨੂੰ 1800 595 212 'ਤੇ ਕਾਲ ਕਰਨ ਲਈ ਕਹੋ।

ਤੁਹਾਨੂੰ ਦੁਭਾਸ਼ੀਏ ਵਾਸਤੇ ਲਾਈਨ 'ਤੇ ਉਡੀਕ ਕਰਨੀ ਪੈ ਸਕਦੀ ਹੈ, ਜਾਂ ਜਦੋਂ ਕੋਈ ਦੁਭਾਸ਼ੀਆ ਉਪਲਬਧ ਹੋਵੇ ਤਾਂ ਆਪਰੇਟਰ ਨੂੰ ਤੁਹਾਨੂੰ ਵਾਪਸ ਕਾਲ ਕਰਨ ਦੀ ਲੋੜ ਹੋ ਸਕਦੀ ਹੈ।

ਜਦੋਂ ਤੁਸੀਂ ਦੁਭਾਸ਼ੀਏ ਨਾਲ ਗੱਲ ਕਰ ਰਹੇ ਹੋਵੋਗੇ, ਤਾਂ ਉਹ ਤੁਹਾਡੇ ਲਈ ਸਾਡੀ ਫ਼ੋਨ ਸੇਵਾ ਨੂੰ ਕਾਲ ਕਰਨਗੇ ਅਤੇ ਤੁਹਾਡੀ ਗੱਲਬਾਤ ਦਾ ਅਨੁਵਾਦ ਵੀ ਕਰਨਗੇ।

ਤੁਸੀਂ ਹੋਰ ਅਨੁਵਾਦ ਅਤੇ ਦੁਭਾਸ਼ੀਆ ਸੇਵਾਵਾਂ ਲਈ National Accreditation Authority for Translators and Interpreters (NAATI) (ਨਵੀਂ ਟੈਬ ਵਿੱਚ ਖੁੱਲ੍ਹਦਾ ਹੈ) 'ਤੇ ਵੀ ਜਾ ਸਕਦੇ ਹੋ।