
ਸਰੀਰਕ ਅਤੇ ਮਾਨਸਿਕ ਸਿਹਤ ਵਿਚਕਾਰ ਸੰਬੰਧ ਨੂੰ ਸਮਝਣਾ
ਤੁਹਾਡੀ ਸਰੀਰਕ ਸਿਹਤ ਅਤੇ ਮਾਨਸਿਕ ਸਿਹਤ ਨੇੜਿਓਂ ਜੁੜੇ ਹੋਏ ਹੁੰਦੇ ਹਨ। ਜਦੋਂ ਤੁਹਾਡਾ ਸਰੀਰ ਦਬਾਅ ਹੇਠ ਹੁੰਦਾ ਹੈ, ਤਾਂ ਤੁਹਾਡਾ ਮੂਡ ਅਤੇ ਊਰਜਾ ਵੀ ਬਦਲ ਸਕਦੇ ਹਨ। ਜਦੋਂ ਤੁਸੀਂ ਤਣਾਅ ਵਿੱਚ ਹੁੰਦੇ ਹੋ, ਚਿੰਤਤ ਹੁੰਦੇ ਹੋ, ਜਾਂ ਉਦਾਸ ਮਨੋਦਸ਼ਾ ਮਹਿਸੂਸ ਕਰਦੇ ਹੋ, ਤਾਂ ਤੁਹਾਡਾ ਸਰੀਰ ਵੀ ਭਾਰੀ, ਵਧੇਰੇ ਥੱਕਿਆ ਹੋਇਆ, ਜਾਂ ਤਣਾਅਪੂਰਨ ਮਹਿਸੂਸ ਕਰ ਸਕਦਾ ਹੈ। ਇਹ ਸੰਬੰਧ ਆਮ ਹੈ ਅਤੇ ਇਹ ਉਸ ਤਰੀਕੇ ਦਾ ਹਿੱਸਾ ਹੈ ਜਿਸ ਨਾਲ ਇਨਸਾਨ ਰੋਜ਼ਾਨਾ ਜੀਵਨ ਪ੍ਰਤੀ ਪ੍ਰਤੀਕਿਰਿਆ ਦਿੰਦੇ ਹਨ।
ਇਸ ਸਬੰਧ ਨੂੰ ਸਮਝਣਾ ਤੁਹਾਨੂੰ ਅਜਿਹੇ ਛੋਟੇ ਵਿਕਲਪ ਚੁਣਨ ਵਿੱਚ ਮਦਦ ਕਰ ਸਕਦਾ ਹੈ ਜੋ ਦੋਨਾਂ ਖੇਤਰਾਂ ਵਿੱਚ ਤੁਹਾਡੀ ਤੰਦਰੁਸਤੀ ਲਈ ਸਹਾਇਕ ਹੁੰਦੇ ਹਨ।
ਸਰੀਰਕ ਸਿਹਤ ਤੁਹਾਡੀ ਮਾਨਸਿਕ ਸਿਹਤ ਨੂੰ ਕਿੰਝ ਪ੍ਰਭਾਵਿਤ ਕਰਦੀ ਹੈ
ਤੁਹਾਡਾ ਸਰੀਰ ਅਤੇ ਮਨ ਮਿਲਕੇ ਕੰਮ ਕਰਦੇ ਹਨ। ਜਦੋਂ ਇੱਕ ਦਬਾਅ ਹੇਠ ਹੁੰਦਾ ਹੈ, ਤਾਂ ਦੂਜੇ ਨੂੰ ਵੀ ਅਕਸਰ ਇਸਦਾ ਅਸਰ ਮਹਿਸੂਸ ਹੁੰਦਾ ਹੈ।
ਤੁਸੀਂ ਆਪਣੇ ਮੂਡ ਵਿੱਚ ਤਬਦੀਲੀਆਂ ਵੇਖ ਸਕਦੇ ਹੋ ਜਦੋਂ ਤੁਸੀਂ:
- ਚੰਗੀ ਨੀਂਦ ਨਹੀਂ ਲੈਂਦੇ
- ਖਾਣਾ ਛੱਡ ਦਿੰਦੇ ਹੋ ਜਾਂ ਅਨਿਯਮਤ ਖਾਂਦੇ ਹੋ
- ਸਰੀਰਕ ਤੌਰ 'ਤੇ ਥੱਕਿਆ ਮਹਿਸੂਸ ਕਰਦੇ ਹੋ
- ਕਿਸੇ ਬਿਮਾਰੀ ਨਾਲ ਲੜ ਰਹੇ ਹੋਵੋਂ
- ਮਾਸਪੇਸ਼ੀਆਂ ਵਿੱਚ ਤਣਾਅ ਜਾਂ ਸਿਰ ਦਰਦ ਹੋਵੇ
- ਲੰਬੇ ਸਮੇਂ ਤੱਕ ਬੈਠੇ ਜਾਂ ਲੇਟੇ ਰਹਿੰਦੇ ਹੋ
- ਬਹੁਤਾ ਬਾਹਰ ਨਾ ਗਏ ਹੋਵੋ।
ਇਨ੍ਹਾਂ ਸੰਕੇਤਾਂ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਨਾਲ ਕੁੱਝ ਗ਼ਲਤ ਹੋ ਰਿਹਾ ਹੈ। ਇਹ ਸੰਕੇਤ ਹਨ ਕਿ ਤੁਹਾਡੇ ਸਰੀਰ ਨੂੰ ਆਰਾਮ, ਪੋਸ਼ਣ, ਜਾਂ ਰੁਟੀਨ ਵਿੱਚ ਬਦਲਾਅ ਦੀ ਲੋੜ ਹੁੰਦੀ ਹੈ।
ਮਾਨਸਿਕ ਸਿਹਤ ਤੁਹਾਡੀ ਸਰੀਰਕ ਸਿਹਤ ਨੂੰ ਕਿੰਝ ਪ੍ਰਭਾਵਿਤ ਕਰਦੀ ਹੈ
ਤਣਾਅ, ਵਿਆਕੁਲਤਾ, ਅਤੇ ਉਦਾਸ ਮਨੋਦਸ਼ਾ ਤੁਹਾਡੇ ਅਹਿਸਾਸ ਹੋਣ ਤੋਂ ਪਹਿਲਾਂ ਹੀ ਸਰੀਰ ਵਿੱਚ ਦਿਖਾਈ ਦੇ ਸਕਦੇ ਹਨ।
ਤੁਸੀਂ ਇਹ ਨਿਸ਼ਾਨੀਆਂ ਮਹਿਸੂਸ ਕਰ ਸਕਦੇ ਹੋ:
- ਤੁਹਾਡੀ ਛਾਤੀ ਜਾਂ ਪੇਟ ਵਿੱਚ ਜਕੜਨ
- ਤੁਹਾਡੇ ਮੋਢਿਆਂ ਜਾਂ ਜਬਾੜੇ ਵਿੱਚ ਤਣਾਅ
- ਥਕਾਵਟ
- ਭੁੱਖ ਵਿੱਚ ਬਦਲਾਅ
- ਖੋਖਲੇ ਸਾਹ ਲੈਣਾ
- ਘੱਟ ਊਰਜਾ
- ਸੌਣ ਵਿੱਚ ਮੁਸ਼ਕਿਲ।
ਇਹ ਸਰੀਰਕ ਸੰਕੇਤ ਹਨ ਕਿ ਤੁਹਾਡਾ ਸਰੀਰ ਭਾਵਨਾਤਮਕ ਤਣਾਅ ਪ੍ਰਤੀ ਪ੍ਰਤੀਕਿਰਿਆ ਕਰ ਰਿਹਾ ਹੈ।
ਛੋਟੇ ਕਦਮ ਜੋ ਸਰੀਰ ਅਤੇ ਮਨ ਦੋਨਾਂ ਵਿੱਚ ਸਹਾਇਕ ਹੁੰਦੇ ਹਨ
ਤੁਹਾਨੂੰ ਜੀਵਨ ਸ਼ੈਲੀ ਵਿੱਚ ਵੱਡੇ ਬਦਲਾਅ ਕਰਨ ਦੀ ਲੋੜ ਨਹੀਂ ਹੁੰਦਾ ਹੈ। ਸਹਿਜ ਆਦਤਾਂ ਤੁਹਾਡੇ ਦਿਨਾਂ ਨੂੰ ਵਧੇਰੇ ਪ੍ਰਬੰਧਨਯੋਗ ਬਣਾ ਸਕਦੀਆਂ ਹਨ।
ਇਹ ਆਦਤਾਂ ਇਲਾਜ ਨਹੀਂ ਹਨ। ਇਹ ਸਹਿਜ ਸਹਾਇਤਾਵਾਂ ਹਨ ਜੋ ਤੁਹਾਡੇ ਸਿਸਟਮ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦੀਆਂ ਹਨ।
ਕਦੋਂ ਸਰੀਰਕ ਲੱਛਣ ਚਿੰਤਾ ਦਾ ਕਾਰਨ ਬਣਦੇ ਹਨ
ਜਦੋਂ ਤੇਜ਼ ਦਿਲ ਦੀ ਧੜਕਣ, ਛਾਤੀ ਵਿੱਚ ਜਕੜਨ, ਜਾਂ ਚੱਕਰ ਆਉਣ ਵਰਗੀਆਂ ਤੇਜ਼ ਸਰੀਰਕ ਸੰਵੇਦਨਾਵਾਂ ਪਰੇਸ਼ਾਨ ਕਰਨ ਵਾਲੀਆਂ ਹੋ ਸਕਦੀਆਂ ਹਨ, ਖਾਸ ਕਰਕੇ ਜਦੋਂ ਉਹ ਤਣਾਅ ਨਾਲ ਜੁੜੀਆਂ ਹੋਣ। ਇਹ ਭਾਵਨਾਵਾਂ ਆਮ ਅਤੇ ਅਕਸਰ ਨੁਕਸਾਨਦਾਇਕ ਨਹੀਂ ਹੁੰਦੀਆਂ ਹਨ, ਪਰ ਜੇਕਰ ਤੁਸੀਂ ਨਿਸ਼ਚਿਤ ਨਹੀਂ ਹੋ ਤਾਂ ਇੱਕ ਸਿਹਤ ਪੇਸ਼ੇਵਰ ਨਾਲ ਗੱਲ ਕਰਨਾ ਮਹੱਤਵਪੂਰਨ ਹੈ।
ਇੱਕ GP ਮੈਡੀਕਲ ਕਾਰਨਾਂ ਨੂੰ ਰੱਦ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਤਣਾਅ, ਵਿਆਕੁਲਤਾ, ਜਾਂ ਉਦਾਸ ਮਨੋਦਸ਼ਾ ਨਾਲ ਜੁੜੇ ਲੱਛਣਾਂ ਦੇ ਪ੍ਰਬੰਧਨ ਬਾਰੇ ਮਾਰਗਦਰਸ਼ਨ ਦੀ ਪੇਸ਼ਕਸ਼ ਕਰ ਸਕਦਾ ਹੈ।
ਸਹਾਇਤਾ ਲੈਣ ਲਈ ਹੱਥ ਵਧਾਉਣਾ
ਆਪਣੀ ਸਰੀਰਕ ਸਿਹਤ ਦੀ ਦੇਖਭਾਲ ਕਰਨਾ ਸੰਪੂਰਨ ਮਾਨਸਿਕ ਸਿਹਤ ਦੀ ਗਰੰਟੀ ਨਹੀਂ ਦਿੰਦਾ ਹੈ, ਅਤੇ ਆਪਣੀ ਮਾਨਸਿਕ ਸਿਹਤ ਦੀ ਦੇਖਭਾਲ ਕਰਨਾ ਸਾਰੇ ਸਰੀਰਕ ਲੱਛਣਾਂ ਦੀ ਰੋਕਥਾਨ ਨਹੀਂ ਹੈ। ਪਰ ਕਿਸੇ ਵੀ ਦਿਸ਼ਾ ਵਿੱਚ ਛੋਟੇ ਕਦਮ ਦੂਜੇ ਲਈ ਸਹਾਇਕ ਹੋ ਸਕਦੇ ਹਨ।
ਤੁਹਾਨੂੰ ਇੱਕੋ ਵਾਰ ਸਾਰੇ ਬਦਲਾਅ ਕਰਨ ਦੀ ਲੋੜ ਨਹੀਂ ਹੁੰਦੀ ਹੈ। ਇੱਕ ਜਾਂ ਦੋ ਆਦਤਾਂ ਵੀ ਤੁਹਾਡੇ ਦਿਨਾਂ ਨੂੰ ਵਧੇਰੇ ਸੰਤੁਲਨ ਮਹਿਸੂਸ ਕਰਵਾ ਸਕਦੀਆਂ ਹਨ।
ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰ ਸਕਦੇ ਹੋ ਜਿਸ 'ਤੇ ਤੁਸੀਂ ਭਰੋਸਾ ਕਰਦੇ ਹੋ, ਆਪਣੇ GP ਨਾਲ ਗੱਲ ਕਰ ਸਕਦੇ ਹੋ,Medicare Mental Health ਫੋਨ ਸਰਵਿਸ (ਨਵੀਂ ਟੈਬ ਵਿੱਚ ਖੁੱਲ੍ਹਦਾ ਹੈ) ਨੂੰ ਕਾਲ ਕਰ ਸਕਦੇ ਹੋ, ਜਾਂ Medicare Mental Health Centre (ਨਵੀਂ ਟੈਬ ਵਿੱਚ ਖੁੱਲ੍ਹਦਾ ਹੈ) ਜਾ ਸਕਦੇ ਹੋ।
ਜੇਕਰ ਤੁਸੀਂ ਖੁਦਕੁਸ਼ੀ ਕਰਨ ਬਾਰੇ ਸੋਚ ਰਹੇ ਹੋ, ਜਾਂ ਖ਼ਤਰੇ ਵਿੱਚ ਹੋ, ਤਾਂ ਕਿਰਪਾ ਕਰਕੇ 000 'ਤੇ ਫ਼ੋਨ ਕਰੋ ਜਾਂ ਆਪਣੇ ਸਭ ਤੋਂ ਨੇੜਲੇ ਐਮਰਜੈਂਸੀ ਵਿਭਾਗ ਵਿੱਚ ਜਾਓ।
ਕੀ ਤੁਸੀਂ ਵਧੇਰੇ ਵਿਅਕਤੀਗਤ ਮਾਰਗਦਰਸ਼ਨ ਚਾਹੁੰਦੇ ਹੋ?
ਸਾਡੇ ਮੁਫ਼ਤ ਡਿਜੀਟਲ ਪ੍ਰੋਗਰਾਮਾਂ ਦੀ ਪੜਚੋਲ ਕਰੋ, ਜੋ ਕਿ ਵਿਆਕੁਲਤਾ, ਤਣਾਅ ਜਾਂ ਆਪਣੀ ਤੰਦਰੁਸਤੀ ਬਾਰੇ ਆਮ ਚਿੰਤਾਵਾਂ ਦੇ ਹੇਠਲੇ ਪੱਧਰ ਦਾ ਅਨੁਭਵ ਕਰ ਰਹੇ ਲੋਕਾਂ ਦੀ ਮਦਦ ਕਰਨ ਲਈ ਇੱਕ ਸਾਬਤ ਪਹੁੰਚ 'ਤੇ ਅਧਾਰਤ ਹਨ।
ਤੁਸੀਂ ਸਾਡੇ ਸਬੂਤ-ਆਧਾਰਿਤ ਡਿਜੀਟਲ ਪ੍ਰੋਗਰਾਮਾਂ ਰਾਹੀਂ ਜਾਂ ਤਾਂ ਇੱਕ ਯੋਗ ਮਾਨਸਿਕ ਸਿਹਤ ਪ੍ਰੈਕਟੀਸ਼ਨਰ (ਪ੍ਰੈਕਟੀਸ਼ਨਰ-ਨਿਰਦੇਸ਼ਿਤ) ਦੇ ਸਹਿਯੋਗ ਨਾਲ, ਜਾਂ ਸੁਤੰਤਰ ਤੌਰ 'ਤੇ (ਸਵੈ-ਨਿਰਦੇਸ਼ਿਤ) ਵੱਲ ਅੱਗੇ ਵਧ ਸਕਦੇ ਹੋ।
ਤੁਹਾਡਾ ਸਰੀਰ ਅਤੇ ਮਨ ਮਿਲਕੇ ਕੰਮ ਕਰਦੇ ਹਨ
ਸਰੀਰਕ ਅਤੇ ਭਾਵਨਾਤਮਕ ਤੰਦਰੁਸਤੀ ਨੇੜਿਓਂ ਜੁੜੇ ਹੋਏ ਹੁੰਦੇ ਹਨ। ਜਦੋਂ ਤੁਸੀਂ ਇੱਕ ਦੀ ਦੇਖਭਾਲ ਕਰ ਰਹੇ ਹੁੰਦੇ ਹੋ, ਤਾਂ ਤੁਸੀਂ ਦੂਜੇ ਨੂੰ ਹੌਲੀ-ਹੌਲੀ ਸਹਿਯੋਗ ਦਿੰਦੇ ਹੋ। ਛੋਟੇ, ਨਿਰੰਤਰ ਕਦਮ ਤੁਹਾਨੂੰ ਵਧੇਰੇ ਸਥਿਰ, ਵਧੇਰੇ ਊਰਜਾਵਾਨ, ਅਤੇ ਰੋਜ਼ਾਨਾ ਜੀਵਨ ਦਾ ਸਾਹਮਣਾ ਕਰਨ ਦੇ ਯੋਗ ਬਣਾਉਣ ਵਿੱਚ ਮਦਦ ਕਰ ਸਕਦੇ ਹਨ।