ਜਦੋਂ ਕੋਈ ਜਿਸਨੂੰ ਤੁਸੀਂ ਪਿਆਰ ਕਰਦੇ ਹੋ ਮਦਦ ਲੈਣਾ ਨਹੀਂ ਚਾਹੁੰਦਾ

ਕਿਸੇ ਅਜਿਹੇ ਵਿਅਕਤੀ ਨੂੰ ਸੰਘਰਸ਼ ਕਰਦੇ ਵੇਖਣਾ ਜਿਸਦੀ ਤੁਸੀਂ ਪਰਵਾਹ ਕਰਦੇ ਹੋ ਪਰ ਉਹ ਮਦਦ ਲੈਣ ਲਈ ਤਿਆਰ ਨਹੀਂ ਹੈ, ਚਿੰਤਾਜਨਕ ਹੋ ਸਕਦਾ ਹੈ। ਤੁਸੀਂ ਨਹੀਂ ਪਤਾ ਕਿ ਕੀ ਕਹਿਣਾ ਹੈ, ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬੇਵੱਸ ਹੋ, ਜਾਂ ਇਸ ਬਾਰੇ ਚਿੰਤਤ ਹੋ ਕਿ ਜੇਕਰ ਉਨ੍ਹਾਂ ਨੂੰ ਸਹਾਇਤਾ ਨਹੀਂ ਮਿਲਦੀ ਤਾਂ ਕੀ ਹੋ ਸਕਦਾ ਹੈ। ਇਹ ਸਾਰੀਆਂ ਭਾਵਨਾਵਾਂ ਬਿਲਕੁਲ ਆਮ ਹਨ। ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਸਮੇਂ ਖੁਦ ਨੂੰ ਇਸ ਸਥਿਤੀ ਵਿੱਚ ਪਾਉਂਦੇ ਹਨ। 

ਤੁਸੀਂ ਕਿਸੇ ਨੂੰ ਮਦਦ ਲੈਣ ਲਈ ਮਜਬੂਰ ਨਹੀਂ ਕਰ ਸਕਦੇ, ਪਰ ਉਨ੍ਹਾਂ ਦੀ ਸਹਾਇਤਾ ਕਰਨ ਅਤੇ ਉਸੇ ਸਮੇਂ ਆਪਣਾ ਖਿਆਲ ਰੱਖਣ ਦੇ ਸਹਿਜ ਤਰੀਕੇ ਹਨ।

ਕੋਈ ਵਿਅਕਤੀ ਮਦਦ ਦੀ ਇੱਛਾ ਕਿਉਂ ਨਹੀਂ ਰੱਖਦਾ

ਲੋਕ ਕਈ ਕਾਰਨਾਂ ਕਰਕੇ ਮਦਦ ਲੈਣ ਤੋਂ ਟਲਦੇ ਹਨ। ਇਹ ਕਾਰਨ ਅਕਸਰ ਉਨ੍ਹਾਂ ਦੇ ਨਜ਼ਰੀਏ ਤੋਂ ਸਮਝ ਵਿੱਚ ਆਉਂਦੇ ਹਨ। 

ਉਹ ਇਹ ਹੋ ਸਕਦੇ ਹਨ: 

  • ਇਹ ਦੱਸਣ ਬਾਰੇ ਅਨਿਸ਼ਚਿਤ ਹੋ ਸਕਦੇ ਹਨ ਕਿ ਉਹ ਕੀ ਮਹਿਸੂਸ ਕਰ ਰਹੇ ਹਨ
  • ਰਾਏ ਬਣ ਜਾਣ ਬਾਰੇ ਚਿੰਤਤ
  • ਕਮਜ਼ੋਰ ਸਮਝੇ ਜਾਣ ਤੋਂ ਡਰਦੇ ਹਨ
  • ਇਹ ਮੰਨਣ ਵਿੱਚ ਸ਼ਰਮਿੰਦਾ ਮਹਿਸੂਸ ਕਰਨਾ ਕਿ ਕੁੱਝ ਠੀਕ ਨਹੀਂ ਹੈ
  • ਕੰਮ, ਵਿੱਤ, ਜਾਂ ਪਰਿਵਾਰ 'ਤੇ ਪੈਣ ਵਾਲੇ ਪ੍ਰਭਾਵ ਤੋਂ ਚਿੰਤਤ
  • ਪਤਾ ਨਾ ਹੋਣਾ ਕਿ ਕੀ ਉਨ੍ਹਾਂ ਦੇ ਲੱਛਣ 'ਕਾਫ਼ੀ ਗੰਭੀਰ' ਹਨ
  • ਇਹ ਉਮੀਦ ਕਰਨਾ ਕਿ ਚੀਜ਼ਾਂ ਬਿਨਾਂ ਸਹਾਇਤਾ ਦੇ ਸੁਧਰ ਜਾਣਗੀਆਂ
  • ਇਸ ਬਾਰੇ ਗੱਲ ਕਰਨ ਦੇ ਵਿਚਾਰ ਤੋਂ ਹੀ ਬਹੁਤ ਜ਼ਿਆਦਾ ਦਬਾਅ ਮਹਿਸੂਸ ਕਰਨਾ। 

ਉਨ੍ਹਾਂ ਦੀ ਝਿਜਕ ਨੂੰ ਸਮਝਣਾ ਤੁਹਾਨੂੰ ਵਧੇਰੇ ਹਮਦਰਦੀ ਨਾਲ ਜਵਾਬ ਦੇਣ ਵਿੱਚ ਮਦਦ ਕਰ ਸਕਦਾ ਹੈ।

ਇੱਕ ਸਹਿਜ ਗੱਲਬਾਤ ਨਾਲ ਸ਼ੁਰੂ ਕਰੋ

ਤੁਹਾਨੂੰ ਉਨ੍ਹਾਂ ਨੂੰ ਮਨਾਉਣ ਦੀ ਲੋੜ ਨਹੀਂ ਹੈ। ਇਸ ਦੀ ਬਜਾਏ, ਇੱਕ ਸ਼ਾਂਤ ਅਤੇ ਸਹਾਇਕ ਗੱਲਬਾਤ ਸ਼ੁਰੂ ਕਰਨ ਵੱਲ ਧਿਆਨ ਦਿਓ। 

ਤੁਸੀਂ ਇਹ ਸਵਾਲ ਪੁੱਛ ਸਕਦੇ ਹੋ: 

  • "ਮੈਂ ਦੇਖਿਆ ਹੈ ਕਿ ਚੀਜ਼ਾਂ ਤੁਹਾਡੇ ਲਈ ਮੁਸ਼ਕਲ ਲੱਗਦੀਆਂ ਹਨ।"
  • "ਮੈਨੰ ਤੁਹਾਡੀ ਪਰਵਾਹ ਹੈ ਅਤੇ ਤੁਹਾਡਾ ਹਾਲ-ਚਾਲ ਪੁੱਛਣਾ ਚਾਹੁੰਦਾ ਸੀ।"
  • "ਜੇ ਤੁਸੀਂ ਕਿਸੇ ਵੀ ਚੀਜ਼ ਬਾਰੇ ਗੱਲ ਕਰਨਾ ਚਾਹੁੰਦੇ ਹੋ ਤਾਂ ਮੈਂ ਇੱਥੇ ਹੀ ਹਾਂ।" 

ਟੋਨ ਨੂੰ ਨਰਮ ਅਤੇ ਖੁੱਲ੍ਹੀ ਰੱਖੋ। ਇਹ ਦਬਾਅ ਦੀ ਭਾਵਨਾ ਨੂੰ ਘਟਾਉਂਦਾ ਹੈ।

ਚੀਜ਼ਾਂ ਨੂੰ ਤੁਰੰਤ ਠੀਕ ਕਰਨ ਦੀ ਕੋਸ਼ਿਸ਼ ਕੀਤੇ ਬਿਨਾਂ ਸੁਣੋ

ਜਦੋਂ ਕਿਸੇ ਵਿਅਕਤੀ ਸੁਣਿਆ ਜਾਂਦਾ ਹੈ, ਤਾਂ ਉਹ ਬਾਅਦ ਵਿੱਚ ਸਹਾਇਤਾ 'ਤੇ ਵਿਚਾਰ ਕਰਨ ਦੀ ਜ਼ਿਆਦਾ ਸੰਭਾਵਨਾ ਰੱਖਦਾ ਹੈ।

ਇਹ ਕੋਸ਼ਿਸ਼ ਕਰੋ: 

  • ਉਨ੍ਹਾਂ ਨੂੰ ਆਪਣੀ ਗਤੀ ਨਾਲ ਬੋਲਣ ਦਿਓ
  • ਬਿਨਾਂ ਰੋਕੇ ਸੁਣੋ
  • ਸਿੱਧੇ ਹੱਲਾਂ 'ਤੇ ਜਾਣ ਤੋਂ ਬਚਾਅ ਕਰੋ
  • ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਵੀਕਾਰੋ।

ਇੱਕ ਸਰਲ, "ਇਹ ਬਹੁਤ ਔਖਾ ਲੱਗਦਾ ਹੈ," ਕਿਸੇ ਨੂੰ ਸਮਝੇ ਜਾਣਾ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ।

ਬਹਿਸ ਕਰਨ ਜਾਂ ਦਬਾਅ ਪਾਉਣ ਤੋਂ ਬਚਾਅ ਕਰੋ

ਦਬਾਅ ਅਕਸਰ ਲੋਕਾਂ ਨੂੰ ਚੁੱਪ ਕਰਵਾ ਦਿੰਦਾ ਹੈ ਜਾਂ ਦੂਰ ਕਰ ਦਿੰਦਾ ਹੈ।  

ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ, ਤੁਸੀਂ ਇਹ ਕੰਮ ਕਰ ਸਕਦੇ ਹੋ: 

  • ਆਪਣੀਆਂ ਚਿੰਤਾਵਾਂ ਸ਼ਾਂਤੀ ਨਾਲ ਸਾਂਝੀਆਂ ਕਰੋ
  • 'ਮੈਂ' ਵਾਲੇ ਕਥਨਾਂ ਦੀ ਵਰਤੋਂ ਕਰੋ
  • ਦੋਸ਼ ਲਾਉਣ ਵਾਲੀ ਭਾਸ਼ਾ ਤੋਂ ਬਚਾਅ ਕਰੋ।

ਉਦਾਹਰਨ ਲਈ: 

  • “ਮੈਂ ਚਿੰਤਤ ਹਾਂ ਕਿਉਂਕਿ ਤੁਸੀਂ ਆਪਣੇ ਵਰਗੇ ਨਹੀਂ ਲੱਗ ਰਹੇ ਹੋ।”
  • “ਮੈਨੂੰ ਤੁਹਾਡੀ ਪਰਵਾਹ ਹੈ ਅਤੇ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਸਮਰਥਿਤ ਮਹਿਸੂਸ ਕਰੋ।” 

ਇਹ ਗੱਲਬਾਤ ਨੂੰ ਆਲੋਚਨਾ ਦੀ ਬਜਾਏ ਦੇਖਭਾਲ 'ਤੇ ਕੇਂਦ੍ਰਿਤ ਕਰਦਾ ਹੈ।

ਛੋਟੇ, ਪ੍ਰਬੰਧਨਯੋਗ ਵਿਕਲਪ ਦਿਓ

ਕੁਝ ਲੋਕ ਪੇਸ਼ੇਵਰ ਸਹਾਇਤਾ ਲੈਣ ਦੇ ਵਿਚਾਰ ਤੋਂ ਘਾਬਰ ਜਾਂਦੇ ਹਨ। ਤੁਸੀਂ ਜ਼ੋਰ ਦਿੱਤੇ ਬਿਨਾਂ ਹੌਲੀ-ਹੌਲੀ ਛੋਟੇ ਕਦਮਾਂ ਮੀ ਪੇਸ਼ ਕਰ ਸਕਦੇ ਹੋ।

ਤੁਸੀਂ ਇਹ ਸੁਝਾਅ ਦੇ ਸਕਦੇ ਹੋ:

ਛੋਟੇ ਕਦਮ ਵੱਡੀਆਂ ਵਚਨਬੱਧਤਾਵਾਂ ਤੋਂ ਘੱਟ ਡਰਾਉਣੇ ਲੱਗਦੇ ਹਨ।

ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਪਲਬਧ ਹੋ

ਇਸ ਨਾਲ ਉਨ੍ਹਾਂ ਨੂੰ ਇਹ ਯਾਦ ਦਿਵਾਉਣ ਵਿੱਚ ਮਦਦ ਮਿਲਦੀ ਹੈ ਕਿ ਉਨ੍ਹਾਂ ਨੂੰ ਚੀਜ਼ਾਂ ਵਿੱਚੋਂ ਇਕੱਲੇ ਲੰਘਣ ਦੀ ਲੋੜ ਨਹੀਂ ਹੈ।

ਤੁਸੀਂ ਇਹ ਸਵਾਲ ਪੁੱਛ ਸਕਦੇ ਹੋ:

  • “ਤੁਹਾਨੂੰ ਹੁਣ ਗੱਲ ਕਰਨ ਦੀ ਲੋੜ ਨਹੀਂ ਹੈ, ਪਰ ਜਦੋਂ ਤੁਸੀਂ ਤਿਆਰ ਹੋਵੋਗੇ ਤਾਂ ਮੈਂ ਇੱਥੇ ਹੀ ਹਾਂ।”
  • “ਜੇ ਤੁਸੀਂ ਫੈਸਲਾ ਕਰਦੇ ਹੋ ਕਿ ਤੁਸੀਂ ਮਦਦ ਚਾਹੁੰਦੇ ਹੋ, ਤਾਂ ਮੈਂ ਇਸਨੂੰ ਭਾਲਣ ਵਿੱਚ ਤੁਹਾਡੀ ਮਦਦ ਕਰ ਸਕਦਾ ਹਾਂ।”

ਇਹ ਜਾਣਨਾ ਕਿ ਕੋਈ ਸਥਿਰ ਅਤੇ ਮੌਜੂਦ ਹੈ, ਸਮੇਂ ਦੇ ਨਾਲ ਵਿਰੋਧ ਨੂੰ ਘਟਾ ਸਕਦਾ ਹੈ।

ਆਪਣਾ ਵੀ ਖਿਆਲ ਰੱਖੋ

ਕਿਸੇ ਅਜਿਹੇ ਵਿਅਕਤੀ ਦਾ ਸਮਰਥਨ ਕਰਨਾ ਜੋ ਮਦਦ ਲੈਣ ਲਈ ਤਿਆਰ ਨਹੀਂ ਹੈ, ਭਾਵਨਾਤਮਕ ਤੌਰ 'ਤੇ ਥਕਾ ਦੇਣ ਵਾਲਾ ਕੰਮ ਹੋ ਸਕਦਾ ਹੈ।

ਤੁਹਾਨੂੰ ਇਹ ਲੋੜ ਹੋ ਸਕਦੀ ਹੈ:

  • ਆਰਾਮ ਕਰਨ ਲਈ ਸਮਾਂ
  • ਗੱਲ ਕਰਨ ਲਈ ਕੋਈ ਵਿਅਕਤੀ
  • ਆਪਣੀਆਂ ਭਾਵਨਾਵਾਂ ਨੂੰ ਪ੍ਰਬੰਧਿਤ ਕਰਨ ਲਈ ਸਥਾਨ
  • ਸਵੈ-ਦੇਖਭਾਲ ਦੇ ਪਲ
  • ਲੋੜ ਪੈਣ 'ਤੇ ਪਿੱਛੇ ਹਟਣ ਦੀ ਇਜਾਜ਼ਤ।

ਆਪਣੀ ਦੇਖਭਾਲ ਕਰਨ ਦਾ ਅਰਥ ਉਹਨਾਂ ਨੂੰ ਛੱਡਣਾ ਨਹੀਂ ਹੁੰਦਾ ਹੈ। ਇਹ ਤੁਹਾਨੂੰ ਲਗਾਤਾਰਤਾ ਵਿੱਚ ਮੌਜੂਦ ਰਹਿਣ ਵਿੱਚ ਮਦਦ ਕਰਦਾ ਹੈ।

ਜਾਣੋ ਕਿ ਕਦੋਂ ਤੁਰੰਤ ਮਦਦ ਲੈਣੀ ਹੈ

ਜੇ ਉਹ ਵਿਅਕਤੀ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ:

  • ਖੁਦ ਨੂੰ ਨੁਕਸਾਨ ਪਹੁੰਚਾਉਣ ਬਾਰੇ ਗੱਲ ਕਰਦਾ ਹੈ
  • ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਨਹੀਂ ਹੈ
  • ਵਿਵਹਾਰ ਵਿੱਚ ਅਚਾਨਕ ਜਾਂ ਬਹੁਤ ਜ਼ਿਆਦਾ ਬਦਲਾਅ ਵਿਖਾਉਂਦਾ ਹੈ
  • ਅਸੁਰੱਖਿਅਤ ਲੱਗਦਾ ਹੈ,

000 'ਤੇ ਕਾਲ ਕਰਕੇ ਜਾਂ ਆਪਣੇ ਨਜ਼ਦੀਕੀ ਐਮਰਜੈਂਸੀ ਵਿਭਾਗ ਵਿੱਚ ਜਾ ਕੇ ਤੁਰੰਤ ਸਹਾਇਤਾ ਮੰਗੋ। ਤੁਸੀਂ 13 11 14 'ਤੇ Lifeline (ਲਾਈਫ਼ਲਾਈਨ) ਨਾਲ ਵੀ ਸੰਪਰਕ ਕਰ ਸਕਦੇ ਹੋ।

ਤੁਹਾਨੂੰ ਇਕੱਲੇ ਸੰਕਟ ਨੂੰ ਪ੍ਰਬੰਧਿਤ ਕਰਨ ਦੀ ਲੋੜ ਨਹੀਂ ਹੈ।

ਕੀ ਤੁਸੀਂ ਵਧੇਰੇ ਵਿਅਕਤੀਗਤ ਮਾਰਗਦਰਸ਼ਨ ਚਾਹੁੰਦੇ ਹੋ?

ਸਾਡੇ ਮੁਫ਼ਤ ਡਿਜੀਟਲ ਪ੍ਰੋਗਰਾਮਾਂ ਦੀ ਪੜਚੋਲ ਕਰੋ, ਜੋ ਕਿ ਵਿਆਕੁਲਤਾ, ਤਣਾਅ ਜਾਂ ਆਪਣੀ ਤੰਦਰੁਸਤੀ ਬਾਰੇ ਆਮ ਚਿੰਤਾਵਾਂ ਦੇ ਹੇਠਲੇ ਪੱਧਰ ਦਾ ਅਨੁਭਵ ਕਰ ਰਹੇ ਲੋਕਾਂ ਦੀ ਮਦਦ ਕਰਨ ਲਈ ਇੱਕ ਸਾਬਤ ਪਹੁੰਚ 'ਤੇ ਅਧਾਰਤ ਹਨ।  

ਤੁਸੀਂ ਸਾਡੇ ਸਬੂਤ-ਆਧਾਰਿਤ ਡਿਜੀਟਲ ਪ੍ਰੋਗਰਾਮਾਂ ਰਾਹੀਂ ਜਾਂ ਤਾਂ ਇੱਕ ਯੋਗ ਮਾਨਸਿਕ ਸਿਹਤ ਪ੍ਰੈਕਟੀਸ਼ਨਰ (ਪ੍ਰੈਕਟੀਸ਼ਨਰ-ਨਿਰਦੇਸ਼ਿਤ) ਦੇ ਸਹਿਯੋਗ ਨਾਲ, ਜਾਂ ਸੁਤੰਤਰ ਤੌਰ 'ਤੇ (ਸਵੈ-ਨਿਰਦੇਸ਼ਿਤ) ਵੱਲ ਅੱਗੇ ਵਧ ਸਕਦੇ ਹੋ।

ਸਹਾਇਤਾ ਹੌਲੀ-ਹੌਲੀ ਵੱਧ ਸਕਦੀ ਹੈ।

ਲੋਕ ਅਕਸਰ ਹੌਲੀ-ਹੌਲੀ ਮਦਦ ਵੱਲ ਵਧਣ ਲੱਗਦੇ ਹਨ। ਇੱਕ ਸ਼ਾਂਤ ਗੱਲਬਾਤ, ਇਮਾਨਦਾਰੀ ਦਾ ਇੱਕ ਪਲ, ਜਾਂ ਸਿਰਫ਼ ਇਹ ਜਾਣਨਾ ਕਿ ਕੋਈ ਪਰਵਾਹ ਕਰਦਾ ਹੈ, ਭਵਿੱਖ ਵਿੱਚ ਮਦਦ ਮੰਗਣਾ ਵਧੇਰੇ ਸੰਭਵ ਬਣਾ ਸਕਦਾ ਹੈ।

ਤੁਹਾਡਾ ਸਬਰ ਅਤੇ ਮੌਜੂਦਗੀ ਇੱਕ ਅਰਥਪੂਰਨ ਫਰਕ ਲਿਆ ਸਕਦੀ ਹੈ, ਭਾਵੇਂ ਬਦਲਾਅ ਵਿੱਚ ਸਮਾਂ ਲੱਗੇ।

ਇਹ ਪੰਨਾ ਕਿੰਨਾ ਮਦਦਗਾਰ ਸੀ?