ਆਪਣੇ ਡਰ ਦਾ ਸਾਹਮਣਾ ਕਰਨਾ

ਡਰ ਇੱਕ ਕੁਦਰਤੀ ਪ੍ਰਤੀਕਿਰਿਆ ਹੈ, ਜੋ ਸਾਨੂੰ ਖ਼ਤਰੇ ਪ੍ਰਤੀ ਸੁਚੇਤ ਰੱਖਦੀ ਹੈ ਅਤੇ ਸੁਰੱਖਿਅਤ ਰਹਿਣ ਵਿੱਚ ਸਾਡੀ ਮਦਦ ਕਰਦੀ ਹੈ। ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਡਰ ਲੱਗਦਾ ਹੈ, ਉਨ੍ਹਾਂ ਨੂੰ ਟਾਲਣਾ ਦੀ ਇੱਛਾ ਹੋਣਾ ਬਿਲਕੁਲ ਸੁਭਾਵਿਕ ਹੈ। ਜਦੋਂ ਅਸੀਂ ਚੀਜ਼ਾਂ ਤੋਂ ਦੂਰੀ ਬਣਾਉਂਦੇ ਹਾਂ, ਤਾਂ ਇਸ ਨਾਲ ਸਾਨੂੰ ਉਨ੍ਹਾਂ ਅਣਸੁਖਾਵੀਆਂ ਸਰੀਰਕ ਅਹਿਸਾਸ ਅਤੇ ਭਾਵਨਾਵਾਂ ਤੋਂ ਅਸਥਾਈ ਰਾਹਤ ਮਿਲ ਸਕਦੀ ਹੈ ਜੋ ਡਰ ਦੇ ਸਮੇਂ ਮਹਿਸੂਸ ਹੁੰਦੀਆਂ ਹਨ, ਜਿਵੇਂ ਕਿ ਦਿਲ ਦੀ ਧੜਕਣ ਤੇਜ਼ ਹੋਣਾ ਜਾਂ ਸਾਹ ਚੜ੍ਹਨਾ।
ਖਤਰਨਾਕ ਜਾਂ ਭਿਆਨਕ ਸਥਿਤੀਆਂ ਵਿੱਚ, ਡਰ ਇੱਕ ਸਿਹਤਮੰਦ ਅਤੇ ਅਨੁਕੂਲ ਪ੍ਰਤੀਕਿਰਿਆ ਹੈ। ਡਰ ਮਹਿਸੂਸ ਕਰਨਾ ਅਸੁਵਿਧਾਜਨਕ ਹੋ ਸਕਦਾ ਹੈ, ਅਤੇ ਇਹ ਆਮ ਤੌਰ 'ਤੇ ਉਦੋਂ ਲੰਘ ਜਾਂਦਾ ਹੈ ਜਦੋਂ ਤੁਹਾਡੇ ਡਰ ਦਾ ਸਰੋਤ ਸਮਾਪਤ ਹੋ ਜਾਂਦਾ ਹੈ, ਜਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਸਥਿਤੀ ਓਨੀ ਖਤਰਨਾਕ ਨਹੀਂ ਹੈ ਜਿੰਨੀ ਤੁਸੀਂ ਪਹਿਲਾਂ ਵਿਚਾਰ ਕੀਤੀ ਸੀ। ਕਈ ਵਾਰ, ਡਰ ਬਹੁਤ ਜ਼ਿਆਦਾ ਹੋ ਸਕਦਾ ਹੈ। ਹੋ ਸਕਦਾ ਹੈ ਕਿ ਤੁਸੀਂ ਅਕਸਰ, ਵਧੇਰੇ ਹਾਲਾਤਾਂ ਵਿੱਚ ਅਤੇ ਅਜਿਹੀਆਂ ਸਥਿਤੀਆਂ ਵਿੱਚ ਵੀ ਡਰ ਮਹਿਸੂਸ ਕਰ ਰਹੇ ਹੋਵੋ ਜੋ ਖ਼ਤਰਨਾਕ ਨਾ ਵੀ ਹੋਣ। ਇਹ ਤੁਹਾਡੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਸਕਦਾ ਹੈ ਅਤੇ ਤੁਹਾਨੂੰ ਉਹਨਾਂ ਕੰਮਾਂ ਨੂੰ ਕਰਨ ਤੋਂ ਰੋਕ ਸਕਦਾ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ।
ਡਰ ਤੁਹਾਡੇ ਜੀਵਨ ਨੂੰ ਛੋਟੇ ਤਰੀਕਿਆਂ ਨਾਲ ਪ੍ਰਭਾਵਿਤ ਕਰਨਾ ਸ਼ੁਰੂ ਕਰ ਸਕਦਾ ਹੈ। ਇਸ ਵਿੱਚ ਉਹਨਾਂ ਗਤੀਵਿਧੀਆਂ ਲਈ 'ਨਾਂਹ' ਕਹਿਣਾ ਸ਼ੁਰੂ ਕਰਨਾ ਸ਼ਾਮਲ ਹੋ ਸਕਦਾ ਹੈ ਜਿਨ੍ਹਾਂ ਦਾ ਤੁਸੀਂ ਪਹਿਲਾਂ ਆਨੰਦ ਲੈਂਦੇ ਸੀ; ਅਤੇ ਸਮੇਂ ਦੇ ਨਾਲ, ਇਹ ਤੁਹਾਨੂੰ ਉਹਨਾਂ ਲੋਕਾਂ, ਥਾਵਾਂ ਅਤੇ ਹਾਲਾਤਾਂ ਤੋਂ ਦੂਰ ਰਹਿਣ ਵੱਲ ਲੈ ਜਾ ਸਕਦਾ ਹੈ ਜਿਨ੍ਹਾਂ ਨੂੰ ਤੁਸੀਂ ਉਸ ਡਰ ਨਾਲ ਜੋੜਨ ਲੱਗ ਪੈਂਦੇ ਹੋ।
ਜੋ ਤੁਹਾਨੂੰ ਪਿੱਛੇ ਰੱਖ ਰਹੇ ਹਨ ਸਾਡੇ ਕੋਲ ਤੁਹਾਡੇ ਉਹਨਾਂ ਡਰਾਂ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ ਮਦਦਗਾਰ ਜਾਣਕਾਰੀ, ਸਾਧਨ ਅਤੇ ਇੱਕ ਸਬੂਤ-ਆਧਾਰਿਤ ਪ੍ਰੋਗਰਾਮ ਹੈ।
ਸਮਝੋ ਕਿ ਤੁਹਾਡੇ ਡਰਾਂ ਨਾਲ ਕੀ ਹੋ ਰਿਹਾ ਹੈ
ਹਾਲਾਂਕਿ ਉਹਨਾਂ ਚੀਜ਼ਾਂ ਨੂੰ ਟਾਲਣਾ ਜੋ ਤੁਹਾਨੂੰ ਡਰ ਮਹਿਸੂਸ ਕਰਾਉਂਦੀਆਂ ਹਨ, ਥੋੜ੍ਹੇ ਸਮੇਂ ਲਈ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਕਰ ਸਕਦੀਆਂ ਹਨ, ਪਰ ਲੰਬੇ ਸਮੇਂ ਵਿੱਚ ਇਹ ਮਦਦਗਾਰ ਨਹੀਂ ਹੋ ਸਕਦਾ। ਇਹ ਤੁਹਾਨੂੰ ਇਹ ਸਿੱਖਣ ਤੋਂ ਰੋਕਦਾ ਹੈ ਕਿ ਤੁਸੀਂ ਉਸ ਸਥਿਤੀ ਨੂੰ ਸੰਭਾਲ ਸਕਦੇ ਹੋ ਜਿਸ ਤੋਂ ਤੁਸੀਂ ਟਲ ਰਹੇ ਹੋ।
ਜੇ ਤੁਸੀਂ ਉਹਨਾਂ ਡਰਾਂ ਨਾਲ ਜੂਝ ਰਹੇ ਹੋ ਜੋ ਤੁਹਾਡੇ ਜੀਵਨ ਵਿੱਚ ਰੁਕਾਵਟ ਬਣ ਰਹੇ ਹਨ, ਤਾਂ ਇਹ ਪਤਾ ਲਗਾਉਣ ਦਾ ਸਮਾਂ ਹੋ ਸਕਦਾ ਹੈ ਕਿ ਕੀ ਤੁਹਾਡੇ ਡਰ ਦਾ ਪੱਧਰ ਬਹੁਤ ਜ਼ਿਆਦਾ ਹੈ ਅਤੇ ਜੇ ਅਜਿਹਾ ਹੈ, ਤਾਂ ਇਸ ਨੂੰ ਦੂਰ ਕਰਨ ਲਈ ਤੁਸੀਂ ਕੀ ਕਦਮ ਚੁੱਕ ਸਕਦੇ ਹੋ।
ਕੀ ਤੁਸੀਂ ਵਿਅਕਤੀਗਤ ਮਾਰਗਦਰਸ਼ਨ ਚਾਹੁੰਦੇ ਹੋ?
ਸਾਡਾ ਮੁਫਤ ਔਨਲਾਈਨ ਪ੍ਰੋਗਰਾਮ ਅਜ਼ਮਾਓ ਜੋ ਬਹੁਤ ਜ਼ਿਆਦਾ ਡਰ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਸਾਬਤ ਘੱਟ-ਤੀਬਰਤਾ ਵਾਲੀ ਬੋਧਾਤਮਕ ਵਿਵਹਾਰਕ ਥੈਰੇਪੀ (LiCBT) ਪਹੁੰਚ ਨੂੰ ਵਰਤਦਾ ਹੈ। ਇਸ ਪ੍ਰੋਗਰਾਮ ਰਾਹੀਂ, ਤੁਸੀਂ ਅਜਿਹੀਆਂ ਤਕਨੀਕਾਂ ਸਿੱਖੋਗੇ ਜੋ ਤੁਹਾਨੂੰ ਡਰ ਅਤੇ ਚੀਜ਼ਾਂ ਨੂੰ ਟਾਲਣ ਦਾ ਚੱਕਰ ਤੋੜਨ ਵਾਸਤੇ, ਇੱਕ ਸਹਾਇਕ ਤਰੀਕੇ ਨਾਲ ਹੌਲੀ-ਹੌਲੀ ਆਪਣੇ ਡਰਾਂ ਦਾ ਸਾਹਮਣਾ ਕਰਨ ਵਿੱਚ ਮਦਦ ਕਰਨਗੀਆਂ।
ਕੀ ਉਮੀਦ ਰੱਖਣੀ ਹੈ
- ਤਿੰਨ ਸੰਚਾਰਾਤਮਕ ਪੜਾਅ, ਲਗਭਗ ਛੇ ਹਫ਼ਤਿਆਂ ਵਿੱਚ ਫੈਲੇ ਹੋਏ
- ਪ੍ਰੋਗਰਾਮ 'ਤੇ ਆਪਣੀ ਗਤੀ ਮੁਤਾਬਿਕ ਕੰਮ ਕਰੋ
- ਵਿਹਾਰਕ ਗਤੀਵਿਧੀਆਂ ਜੋ ਤੁਸੀਂ ਰੋਜ਼ਾਨਾ ਜੀਵਨ ਵਿੱਚ ਲਾਗੂ ਕਰ ਸਕੋ।
- ਦੋ ਮਾਰਗੀ ਵਿਕਲਪ: ਪ੍ਰੋਗਰਾਮ ਆਪਣੇ ਆਪ ਪੂਰਾ ਕਰੋ ਜਾਂ Medicare Mental Health Check In ਦੇ ਕਿਸੇ ਮਾਹਰ ਦੇ ਮਾਰਗਦਰਸ਼ਨ ਨਾਲ ਕਰੋ।

ਕੀ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕਰਨ ਲਈ ਤਿਆਰ ਹੋ?
ਪਹਿਲਾ ਕਦਮ 1800 595 212 'ਤੇ ਕਾਲ ਕਰਨਾ ਜਾਂ Medicare Mental Health ਤੋਂ ਕਾਲਬੈਕ ਕਰਨ ਦੀ ਬੇਨਤੀ ਕਰਨਾ ਹੈ। Medicare Mental Health ਨਾਲ ਗੱਲ ਕਰਨਾ ਇਹ ਫੈਸਲਾ ਕਰਨ ਵਿੱਚ ਮਦਦ ਕਰੇਗਾ ਕਿ ਕੀ ਇੱਕ ਔਨਲਾਈਨ ਪ੍ਰੋਗਰਾਮ ਤੁਹਾਡੇ ਲਈ ਸਹੀ ਵੀ ਹੈ, ਅਤੇ ਜੇ ਅਜਿਹਾ ਹੈ, ਤਾਂ ਪ੍ਰੋਗਰਾਮ ਤੱਕ ਕਿੰਝ ਪਹੁੰਚਣਾ ਹੈ ਅਤੇ ਇਸਨੂੰ ਕਿੰਝ ਸ਼ੁਰੂ ਕਰਨਾ ਹੈ। ਜੇ ਇਹ ਸੇਵਾ ਸਹੀ ਨਹੀਂ ਹੈ, ਤਾਂ ਉਹ ਤੁਹਾਨੂੰ ਵਧੇਰੇ ਢੁਕਵੀਂ ਸੇਵਾ ਨਾਲ ਜੋੜ ਦੇਣਗੇ।
ਕਿਸੇ ਹੋਰ ਦੀ ਮਦਦ ਕਰਨਾ
ਜੇ ਤੁਸੀਂ ਕਿਸੇ ਹੋਰ ਦੀ ਤੰਦਰੁਸਤੀ ਦਾ ਖਿਆਲ ਰੱਖਣ ਵਿੱਚ ਮਦਦ ਕਰ ਰਹੇ ਹੋ, ਤਾਂ ਤੁਹਾਡੀ ਅਤੇ ਉਨ੍ਹਾਂ ਦੀ ਮਦਦ ਲਈ ਸਰੋਤ ਅਤੇ ਸਹਾਇਤਾ ਵਿਕਲਪ ਉਪਲਬਧ ਹਨ। ਤੁਹਾਨੂੰ ਇਹ ਇਕੱਲੇ ਕਰਨ ਦੀ ਲੋੜ ਨਹੀਂ ਹੈ।