ਪ੍ਰੋਗਰਾਮ ਬਾਰੇ ਆਪਣੇ ਡਰ ਦਾ ਸਾਹਮਣਾ ਕਰਨਾ
ਬਹੁਤ ਜ਼ਿਆਦਾ ਡਰਾਂ 'ਤੇ ਕਾਬੂ ਪਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਸਾਬਤ ਹੋਈ ਘੱਟ-ਤੀਬਰਤਾ ਵਾਲੀ ਬੋਧਾਤਮਕ ਵਿਵਹਾਰਕ ਥੈਰੇਪੀ (LiCBT) ਪਹੁੰਚ।
ਪ੍ਰੋਗਰਾਮ:
ਸਾਡੇ Medicare Mental Health Check In ਪਲੇਟਫਾਰਮ ਜ਼ਰੀਏ ਔਨਲਾਈਨ ਪੂਰੇ ਕੀਤੇ ਗਏ ਪੜਾਵਾਂ ਦੀ ਲੜੀ
ਅਵਧੀ:
ਲਗਭਗ 6 ਹਫ਼ਤਿਆਂ ਵਿੱਚ ਫੈਲਿਆ ਹੋਇਆ, ਜੇ ਲੋੜ ਹੋਵੇ ਤਾਂ ਵਿਸਥਾਰ ਦੇ ਵਿਕਲਪ ਦੇ ਨਾਲ
ਫਾਰਮੈਟ:
ਪ੍ਰੈਕਟੀਸ਼ਨਰ-ਨਿਰਦੇਸ਼ਿਤ ਜਾਂ ਸਵੈ-ਨਿਰਦੇਸ਼ਿਤ
ਇਹ ਪ੍ਰੋਗਰਾਮ ਕਿਵੇਂ ਮਦਦ ਕਰ ਸਕਦਾ ਹੈ
ਡਰ ਅਤੇ ਚਿੰਤਾ ਆਮ, ਸਿਹਤਮੰਦ ਭਾਵਨਾਵਾਂ ਹਨ। ਲੋਕ ਕਈ ਵੱਖ-ਵੱਖ ਚੀਜ਼ਾਂ ਬਾਰੇ ਡਰ ਦਾ ਅਨੁਭਵ ਕਰ ਸਕਦੇ ਹਨ। ਡਰ ਮਦਦਗਾਰ ਸਾਬਤ ਹੋ ਸਕਦਾ ਹੈ ਅਤੇ ਇੱਕ ਤਣਾਅਪੂਰਨ ਜਾਂ ਖਤਰਨਾਕ ਸਥਿਤੀ ਪ੍ਰਤੀ ਇੱਕ ਕੁਦਰਤੀ ਪ੍ਰਤੀਕਿਰਿਆ ਹੈ। ਪਰ ਕੁਝ ਡਰ ਬਹੁਤ ਜ਼ਿਆਦਾ ਵੀ ਹੋ ਸਕਦੇ ਹਨ। ਉਹ ਕੁਝ ਸਮੇਂ ਲਈ ਰਹਿੰਦੇ ਹਨ, ਲਗਾਤਾਰ ਹੁੰਦੇ ਹਨ, ਪਰੇਸ਼ਾਨ ਕਰਨ ਵਾਲੇ ਮਹਿਸੂਸ ਹੁੰਦੇ ਹਨ, ਅਤੇ ਤੁਹਾਨੂੰ ਉਹ ਕੰਮ ਕਰਨ ਤੋਂ ਰੋਕਦੇ ਹਨ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ।
ਇਹ ਵਰਕਬੁੱਕ ਉਨ੍ਹਾਂ ਸਥਿਤੀਆਂ 'ਤੇ ਧਿਆਨ-ਕੇਂਦ੍ਰਿਤ ਕਰਦੀ ਹੈ, ਜਿੰਨ੍ਹਾਂ ਚੀਜ਼ਾਂ ਨੂੰ ਟਾਲਣ ਦਾ ਕਾਰਨ ਬਹੁਤ ਜ਼ਿਆਦਾ ਡਰ ਹੁੰਦਾ ਹੈ। ਇਸ ਨਾਲ ਤੁਹਾਨੂੰ ਇੱਕ ਅਜਿਹੀ ਤਕਨੀਕ ਰਾਹੀਂ ਮਾਰਗਦਰਸ਼ਨ ਮਿਲਦਾ ਹੈ ਜੋ ਲੋਕਾਂ ਨੂੰ ਬਹੁਤ ਜ਼ਿਆਦਾ ਡਰਾਂ 'ਤੇ ਕਾਬੂ ਪਾਉਣ ਵਿੱਚ ਮਦਦ ਕਰਨ ਲਈ ਸਾਬਤ ਹੋਈ ਹੈ। ਸਮੇਂ ਦੇ ਨਾਲ, ਇਹ ਤਕਨੀਕ ਤੁਹਾਨੂੰ ਉਨ੍ਹਾਂ ਡਰਾਂ 'ਤੇ ਕਾਬੂ ਪਾਉਣ ਵਿੱਚ ਮਦਦ ਕਰ ਸਕਦੀ ਹੈ ਜੋ ਸ਼ਾਇਦ ਤੁਹਾਨੂੰ ਪਿੱਛੇ ਰੱਖ ਰਹੇ ਹਨ ਅਤੇ ਤੁਹਾਨੂੰ ਆਪਣੀ ਮਨਚਾਹੀ ਜ਼ਿੰਦਗੀ ਜਿਉਣ ਤੋਂ ਰੋਕ ਰਹੇ ਹਨ। ਇਹ ਸਥਾਪਿਤ ਕਲੀਨਿਕਲ ਦਿਸ਼ਾ-ਨਿਰਦੇਸ਼ਾਂ 'ਤੇ ਅਧਾਰਿਤ ਹੈ।
ਪ੍ਰੋਗਰਾਮ ਦੀ ਰੂਪਰੇਖਾ
ਕੀ ਸ਼ਾਮਲ ਹੈ
ਕਹਾਣੀ-ਆਧਾਰਿਤ ਪੜਾਅ ਜੋ ਨਜਿੱਠਣ ਦੇ ਮੁੱਖ ਹੁਨਰ ਸਿਖਾਉਂਦੇ ਹਨ
ਤੁਹਾਡੀ ਤੰਦਰੁਸਤੀ ਨੂੰ ਪ੍ਰਬਧਿਤ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤੀਆਂ ਕਸਰਤਾਂ
ਡਰ-ਟਾਲਣ ਦੇ ਚੱਕਰ ਨੂੰ ਤੋੜਨ ਵਿੱਚ ਮਦਦ ਕਰਨ ਲਈ ਵਿਹਾਰਕ ਤਕਨੀਕਾਂ
ਤੁਹਾਨੂੰ ਲੀਹ 'ਤੇ ਰੱਖਣ ਲਈ ਈਮੇਲ ਰੀਮਾਈਂਡਰ
ਤੁਹਾਡੀ ਤੰਦਰੁਸਤੀ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਨ ਲਈ ਪ੍ਰਸ਼ਨਾਵਲੀ।


ਉਹ ਹੁਨਰ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ
ਗ਼ੈਰ-ਮਦਦਗਾਰ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਪਛਾਣ ਕਰਨਾ: ਗ਼ੈਰ-ਮਦਦਗਾਰ ਸੋਚਣ ਦੇ ਤਰੀਕੇ ਪਛਾਣਨਾ ਜੋ ਭਾਵਨਾਵਾਂ, ਜਜ਼ਬਾਤਾਂ ਅਤੇ ਵਿਵਹਾਰ ਨੂੰ ਪ੍ਰਭਾਵਿਤ ਕਰਦੇ ਹਨ।
ਵਿਚਾਰ ਪੁਨਰਗਠਨ/ਮੁੜ ਨਿਰਮਾਣ: ਉਨ੍ਹਾਂ ਪੈਟਰਨਾਂ ਨੂੰ ਸਮਝਣਾ ਜੋ ਤੁਹਾਡੇ ਡਰ ਨੂੰ ਮਜ਼ਬੂਤ ਕਰਦੇ ਹਨ।
ਭਾਵਨਾਤਮਕ ਪ੍ਰਬੰਧਨ: ਮਜ਼ਬੂਤ ਭਾਵਨਾਵਾਂ ਨੂੰ ਸਿਹਤਮੰਦ, ਵਧੇਰੇ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਪ੍ਰਬੰਧਿਤ ਕਰਨਾ।
ਨਜਿੱਠਣ ਦੀਆਂ ਵਿਧੀਆਂ: ਸਮਰਥਿਤ ਤਰੀਕੇ ਨਾਲ ਹੌਲੀ-ਹੌਲੀ ਆਪਣੇ ਡਰ ਦਾ ਸਾਹਮਣਾ ਕਰਨ ਲਈ ਵਿਹਾਰਕ ਤਕਨੀਕਾਂ ਦੀ ਵਰਤੋਂ ਕਰਨਾ।
ਸਵੈ-ਜਾਗਰੂਕਤਾ ਅਤੇ ਸਵੈ-ਨਿਗਰਾਨੀ: ਇਹ ਸਮਝਣਾ ਕਿ ਭਾਵਨਾਵਾਂ, ਵਿਚਾਰ, ਅਹਿਸਾਸ ਅਤੇ ਕੰਮ ਕਿਵੇਂ ਆਪਸ ਵਿੱਚ ਜੁੜੇ ਹੋਏ ਹਨ।
ਪ੍ਰੈਕਟੀਸ਼ਨਰ-ਨਿਰਦੇਸ਼ਿਤ ਬਨਾਮ ਸਵੈ-ਨਿਰਦੇਸ਼ਿਤ ਮਾਰਗ
ਤੁਸੀਂ ਪ੍ਰੋਗਰਾਮ ਨੂੰ ਸੁਤੰਤਰ ਤੌਰ 'ਤੇ, ਜਾਂ Medicare Mental Health Check In ਮਾਹਰ ਦੇ ਮਾਰਗਦਰਸ਼ਨ ਨਾਲ ਪੂਰਾ ਕਰਨ ਦੀ ਚੋਣ ਕਰ ਸਕਦੇ ਹੋ। ਹੇਠਾਂ ਦਿੱਤੇ ਇਹਨਾਂ ਮਾਰਗਾਂ ਵਿਚਕਾਰ ਫਰਕ 'ਤੇ ਇੱਕ ਨਜ਼ਰ ਮਾਰੋ।
| ਪ੍ਰੈਕਟੀਸ਼ਨਰ-ਨਿਰਦੇਸ਼ਿਤ | ਸਵੈ-ਨਿਰਦੇਸ਼ਿਤ | |
|---|---|---|
| ਪ੍ਰੋਗਰਾਮ ਦੀ ਚੋਣ | ਤੁਹਾਡੇ ਮਾਹਰ ਨਾਲ ਨਿਰਧਾਰਤ ਕੀਤਾ ਗਿਆ | ਤੁਹਾਡੇ ਦੁਆਰਾ ਨਿਰਧਾਰਤ ਕੀਤਾ ਗਿਆ |
| ਸਹਾਇਤਾ | ਤੁਹਾਡੇ ਮਾਹਰ ਨਾਲ ਚੈੱਕ-ਇਨ | ਪੂਰੀ ਤਰ੍ਹਾਂ ਸਵੈ-ਨਿਰਦੇਸ਼ਿਤ |
| ਇਹ ਕਿਸ ਲਈ ਹੈ | ਹਲਕੇ ਲੱਛਣ, ਉਹ ਜੋ ਆਪਣੇ ਰੋਜ਼ਾਨਾ ਜੀਵਨ ਵਿੱਚ ਹੁਨਰਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਚਾਹੁੰਦੇ ਹਨ | ਹਲਕੇ ਲੱਛਣ, ਉਹ ਲੋਕ ਜੋ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਨ੍ਹਾਂ ਹੁਨਰਾਂ ਨੂੰ ਸੁਤੰਤਰ ਅਤੇ ਹੌਲੀ-ਹੌਲੀ ਅਮਲ ਵਿੱਚ ਲਿਆਉਣਾ ਪਸੰਦ ਕਰਨਗੇ |
| ਪ੍ਰੋਗਰਾਮ ਦੀ ਚੋਣ | ||
| ਪ੍ਰੈਕਟੀਸ਼ਨਰ-ਨਿਰਦੇਸ਼ਿਤ ਤੁਹਾਡੇ ਮਾਹਰ ਨਾਲ ਨਿਰਧਾਰਤ ਕੀਤਾ ਗਿਆ | ||
| ਸਵੈ-ਨਿਰਦੇਸ਼ਿਤ ਤੁਹਾਡੇ ਦੁਆਰਾ ਨਿਰਧਾਰਤ ਕੀਤਾ ਗਿਆ | ||
| ਸਹਾਇਤਾ | ||
| ਪ੍ਰੈਕਟੀਸ਼ਨਰ-ਨਿਰਦੇਸ਼ਿਤ ਤੁਹਾਡੇ ਮਾਹਰ ਨਾਲ ਚੈੱਕ-ਇਨ | ||
| ਸਵੈ-ਨਿਰਦੇਸ਼ਿਤ ਪੂਰੀ ਤਰ੍ਹਾਂ ਸਵੈ-ਨਿਰਦੇਸ਼ਿਤ | ||
| ਇਹ ਕਿਸ ਲਈ ਹੈ | ||
| ਪ੍ਰੈਕਟੀਸ਼ਨਰ-ਨਿਰਦੇਸ਼ਿਤ ਹਲਕੇ ਲੱਛਣ, ਉਹ ਜੋ ਆਪਣੇ ਰੋਜ਼ਾਨਾ ਜੀਵਨ ਵਿੱਚ ਹੁਨਰਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਚਾਹੁੰਦੇ ਹਨ | ||
| ਸਵੈ-ਨਿਰਦੇਸ਼ਿਤ ਹਲਕੇ ਲੱਛਣ, ਉਹ ਲੋਕ ਜੋ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਨ੍ਹਾਂ ਹੁਨਰਾਂ ਨੂੰ ਸੁਤੰਤਰ ਅਤੇ ਹੌਲੀ-ਹੌਲੀ ਅਮਲ ਵਿੱਚ ਲਿਆਉਣਾ ਪਸੰਦ ਕਰਨਗੇ |
ਕੀ ਇਹ ਮੇਰੇ ਲਈ ਹੈ?
ਇਹ ਪ੍ਰੋਗਰਾਮ ਤੁਹਾਡੇ ਲਈ ਸਹੀ ਹੋ ਸਕਦਾ ਹੈ ਜੇ ਤੁਸੀਂ ਆਪਣੀ ਤੰਦਰੁਸਤੀ ਦੀ ਯਾਤਰਾ 'ਤੇ ਸਹਾਇਤਾ ਲੱਭ ਰਹੇ ਹੋ ਅਤੇ ਇਹ ਨਿਯੰਤਰਣ ਵਿੱਚ ਰਹਿਣਾ ਚਾਹੁੰਦੇ ਹੋ ਕਿ ਤੁਸੀਂ ਉਹ ਸਹਾਇਤਾ ਕਿਵੇਂ ਅਤੇ ਕਦੋਂ ਪ੍ਰਾਪਤ ਕਰਦੇ ਹੋ।
ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਢੁਕਵਾਂ ਹੈ:
- ਜੋ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ
- ਜੋ ਆਪਣੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਘੱਟ-ਤੀਬਰਤਾ ਵਾਲੀ ਪਹੁੰਚ ਅਜ਼ਮਾਉਣਾ ਚਾਹੁੰਦੇ ਹਨ।
ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਢੁਕਵਾਂ ਨਹੀਂ ਹੈ:
- ਜੋ 16 ਸਾਲ ਤੋਂ ਘੱਟ ਉਮਰ ਦੇ ਹਨ
- ਜਿਨ੍ਹਾਂ ਨੂੰ ਵਧੇਰੇ ਗੰਭੀਰ ਜਾਂ ਗੁੰਝਲਦਾਰ ਮਾਨਸਿਕ ਸਿਹਤ ਲੋੜਾਂ ਲਈ ਮਦਦ ਦੀ ਲੋੜ ਹੈ
- ਜਿਨ੍ਹਾਂ ਨੂੰ ਤੁਰੰਤ ਦੇਖਭਾਲ ਦੀ ਲੋੜ ਹੈ
ਅੱਗੇ ਕੀ ਹੈ?
Medicare Mental Health ਨੂੰ ਕਾਲ ਕਰਕੇ ਪਤਾ ਲਗਾਓ ਕਿ ਕੀ ਇਹ ਸੇਵਾ ਤੁਹਾਡੇ ਲਈ ਸਹੀ ਹੈ।