ਪ੍ਰੋਗਰਾਮ ਬਾਰੇ ਚੰਗੀ ਨੀਂਦ ਲੈਣਾ
ਨੀਂਦ ਦੀਆਂ ਸਮੱਸਿਆਵਾਂ 'ਤੇ ਕਾਬੂ ਪਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਸਾਬਤ ਹੋਈ ਕੋਗਨਿਟਿਵ ਬਿਹੇਵੀਅਰਲ ਥੈਰੇਪੀ (CBT) ਪਹੁੰਚ।
ਪ੍ਰੋਗਰਾਮ:
ਸਾਡੇ Medicare Mental Health Check In ਪਲੇਟਫਾਰਮ ਜ਼ਰੀਏ ਔਨਲਾਈਨ ਪੂਰੇ ਕੀਤੇ ਗਏ ਪੜਾਵਾਂ ਦੀ ਲੜੀ
ਅਵਧੀ:
ਲਗਭਗ 6 ਹਫ਼ਤਿਆਂ ਵਿੱਚ ਫੈਲਿਆ ਹੋਇਆ, ਜੇ ਲੋੜ ਹੋਵੇ ਤਾਂ ਵਿਸਥਾਰ ਦੇ ਵਿਕਲਪ ਦੇ ਨਾਲ
ਫਾਰਮੈਟ:
ਪ੍ਰੈਕਟੀਸ਼ਨਰ-ਨਿਰਦੇਸ਼ਿਤ ਜਾਂ ਸਵੈ-ਨਿਰਦੇਸ਼ਿਤ
ਇਹ ਪ੍ਰੋਗਰਾਮ ਕਿਵੇਂ ਮਦਦ ਕਰ ਸਕਦਾ ਹੈ
ਸਮੇਂ-ਸਮੇਂ 'ਤੇ ਆਪਣੀ ਨੀਂਦ ਨਾਲ ਸਮੱਸਿਆ ਹੋਣਾ ਆਮ ਗੱਲ ਹੈ, ਖਾਸ ਕਰਕੇ ਜਦੋਂ ਜੀਵਨ ਤਣਾਅਪੂਰਨ ਮਹਿਸੂਸ ਹੁੰਦਾ ਹੋਵੇ। ਪਰ ਜਦੋਂ ਨੀਂਦ ਦੀਆਂ ਸਮੱਸਿਆਵਾਂ ਤੁਹਾਡੇ ਮਹਿਸੂਸ ਕਰਨ ਦੇ ਤਰੀਕੇ, ਤੁਹਾਡੀ ਊਰਜਾ, ਇਕਾਗਰਤਾ, ਜਾਂ ਰੋਜ਼ਾਨਾ ਜੀਵਨ ਨਾਲ ਨਜਿੱਠਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਣ, ਤਾਂ ਇਸਦਾ ਇਹ ਸੰਕੇਤ ਹੋ ਸਕਦਾ ਹੈ ਕਿ ਤੁਹਾਡੀ ਨੀਂਦ ਪ੍ਰਣਾਲੀ ਦਬਾਅ ਹੇਠ ਹੈ।
ਦਿਆਲਤਾ, ਸਹਾਇਤਾ ਅਤੇ ਛੋਟੇ-ਛੋਟੇ ਕਦਮ ਚੁੱਕਣ ਨਾਲ, ਤੁਹਾਡੀ ਨੀਂਦ ਦੁਬਾਰਾ ਹੌਲੀ-ਹੌਲੀ ਠੀਕ ਹੋ ਸਕਦੀ ਹੈ। ਤੁਸੀਂ ਆਰਾਮ ਦੇ ਹੱਕਦਾਰ ਹੋ, ਅਤੇ ਜੇਕਰ ਤੁਹਾਨੂੰ ਸਹਾਇਤਾ ਦੀ ਲੋੜ ਹੋਵੇ ਤਾਂ ਸਹਾਇਤਾ ਉਪਲਬਧ ਹੈ।
ਇਹ ਪ੍ਰੋਗਰਾਮ ਤੁਹਾਨੂੰ ਬਿਹਤਰ ਨੀਂਦ ਲੈਣ ਅਤੇ ਦੁਬਾਰਾ ਪਹਿਲਾਂ ਵਰਗਾ ਮਹਿਸੂਸ ਕਰਨ ਵਿੱਚ ਮਦਦ ਕਰਨ ਲਈ ਵਿਹਾਰਕ, ਸਬੂਤ-ਆਧਾਰਿਤ ਰਣਨੀਤੀਆਂ ਪੇਸ਼ ਕਰਦਾ ਹੈ। ਇਹ ਸਥਾਪਿਤ ਕਲੀਨਿਕਲ ਦਿਸ਼ਾ-ਨਿਰਦੇਸ਼ਾਂ 'ਤੇ ਅਧਾਰਿਤ ਹੈ।
ਪ੍ਰੋਗਰਾਮ ਦੀ ਰੂਪਰੇਖਾ
ਕੀ ਸ਼ਾਮਲ ਹੈ
ਕਹਾਣੀ-ਆਧਾਰਿਤ ਪੜਾਅ ਜੋ ਨਜਿੱਠਣ ਦੇ ਮੁੱਖ ਹੁਨਰ ਸਿਖਾਉਂਦੇ ਹਨ
ਤੁਹਾਡੇ ਲੱਛਣਾਂ ਨਾਲ ਨਜਿੱਠਣ ਵਿੱਚ ਮਦਦ ਲਈ ਤਿਆਰ ਕੀਤੀਆਂ ਗਈਆਂ ਕਸਰਤਾਂ
ਰੋਜ਼ਾਨਾ ਜੀਵਨ ਵਿੱਚ ਤੁਹਾਡੇ ਨਵੇਂ ਹੁਨਰਾਂ ਨੂੰ ਲਾਗੂ ਕਰਨ ਲਈ ਵਿਹਾਰਕ ਕਾਰਵਾਈ ਯੋਜਨਾਵਾਂ
ਤੁਹਾਨੂੰ ਲੀਹ 'ਤੇ ਰੱਖਣ ਲਈ ਈਮੇਲ ਰੀਮਾਈਂਡਰ
ਤੁਹਾਡੀ ਤੰਦਰੁਸਤੀ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਨ ਵਾਸਤੇ ਪ੍ਰਸ਼ਨਾਵਲੀ
ਨੀਂਦ ਡਾਇਰੀ ਨੂੰ ਟ੍ਰੈਕ ਕਰਨ ਤੱਕ ਪਹੁੰਚ।


ਉਹ ਹੁਨਰ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ
ਗ਼ੈਰ-ਮਦਦਗਾਰ ਵਿਵਹਾਰਾਂ ਅਤੇ ਆਦਤਾਂ ਦੀ ਪਛਾਣ ਕਰਨਾ: ਉਹਨਾਂ ਗ਼ੈਰ-ਮਦਦਗਾਰ ਪੈਟਰਨਾਂ ਨੂੰ ਪਛਾਣਨਾ ਜੋ ਸਾਡੀ ਆਰਾਮਦਾਇਕ ਨੀਂਦ ਲੈਣ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ।
ਬੋਧਾਤਮਕ ਪੁਨਰਗਠਨ/ਮੁੜ ਨਿਰਮਾਣ: ਬਿਹਤਰ ਆਦਤਾਂ ਬਣਾਉਣ ਲਈ ਤੁਹਾਡੀ ਨੀਂਦ ਨਾਲ ਜੁੜੀਆਂ ਧਾਰਨਾਵਾਂ ਨੂੰ ਚੁਣੌਤੀ ਦੇਣਾ ਅਤੇ ਉਹਨਾਂ ਨੂੰ ਬਦਲਣਾ।
ਨਜਿੱਠਣ ਦੇ ਤਰੀਕੇ: ਨੀਂਦ ਦੇ ਗ਼ੈਰ-ਮਦਦਗਾਰ ਨੀਂਦ ਚੱਕਰ ਵਿੱਚੋਂ ਬਾਹਰ ਆਉਣ ਲਈ ਵਿਹਾਰਕ ਸਾਧਨਾਂ ਅਤੇ ਤਕਨੀਕਾਂ ਦੀ ਵਰਤੋਂ ਕਰਨਾ।
ਸਵੈ-ਜਾਗਰੂਕਤਾ ਅਤੇ ਸਵੈ-ਨਿਗਰਾਨੀ: ਇਹ ਸਮਝਣਾ ਕਿ ਭਾਵਨਾਵਾਂ, ਵਿਚਾਰ, ਅਹਿਸਾਸ ਅਤੇ ਕੰਮ ਕਿਵੇਂ ਆਪਸ ਵਿੱਚ ਜੁੜੇ ਹੋਏ ਹਨ।
ਪ੍ਰੈਕਟੀਸ਼ਨਰ-ਨਿਰਦੇਸ਼ਿਤ ਬਨਾਮ ਸਵੈ-ਨਿਰਦੇਸ਼ਿਤ ਮਾਰਗ
ਤੁਸੀਂ ਪ੍ਰੋਗਰਾਮ ਨੂੰ ਸੁਤੰਤਰ ਤੌਰ 'ਤੇ, ਜਾਂ Medicare Mental Health Check In ਮਾਹਰ ਦੇ ਮਾਰਗਦਰਸ਼ਨ ਨਾਲ ਪੂਰਾ ਕਰਨ ਦੀ ਚੋਣ ਕਰ ਸਕਦੇ ਹੋ। ਹੇਠਾਂ ਦਿੱਤੇ ਇਹਨਾਂ ਮਾਰਗਾਂ ਵਿਚਕਾਰ ਫਰਕ 'ਤੇ ਇੱਕ ਨਜ਼ਰ ਮਾਰੋ।
| ਪ੍ਰੈਕਟੀਸ਼ਨਰ-ਨਿਰਦੇਸ਼ਿਤ | ਸਵੈ-ਨਿਰਦੇਸ਼ਿਤ | |
|---|---|---|
| ਪ੍ਰੋਗਰਾਮ ਦੀ ਚੋਣ | ਤੁਹਾਡੇ ਮਾਹਰ ਨਾਲ ਨਿਰਧਾਰਤ ਕੀਤਾ ਗਿਆ | ਤੁਹਾਡੇ ਦੁਆਰਾ ਨਿਰਧਾਰਤ ਕੀਤਾ ਗਿਆ |
| ਸਹਾਇਤਾ | ਤੁਹਾਡੇ ਮਾਹਰ ਨਾਲ ਚੈੱਕ-ਇਨ | ਪੂਰੀ ਤਰ੍ਹਾਂ ਸਵੈ-ਨਿਰਦੇਸ਼ਿਤ |
| ਇਹ ਕਿਸ ਲਈ ਹੈ | ਹਲਕੇ ਲੱਛਣ, ਉਹ ਜੋ ਆਪਦੇ ਰੋਜ਼ਾਨਾ ਜੀਵਨ ਵਿੱਚ ਹੁਨਰਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਚਾਹੁੰਦੇ ਹਨ | ਹਲਕੇ ਲੱਛਣ, ਉਹ ਜੋ ਹੌਲੀ-ਹੌਲੀ ਆਪਦੇ ਰੋਜ਼ਾਨਾ ਜੀਵਨ ਵਿੱਚ ਹੁਨਰਾਂ ਨੂੰ ਲਾਗੂ ਕਰਨ ਦੇ ਯੋਗ ਹਨ |
| ਪ੍ਰੋਗਰਾਮ ਦੀ ਚੋਣ | ||
| ਪ੍ਰੈਕਟੀਸ਼ਨਰ-ਨਿਰਦੇਸ਼ਿਤ ਤੁਹਾਡੇ ਮਾਹਰ ਨਾਲ ਨਿਰਧਾਰਤ ਕੀਤਾ ਗਿਆ | ||
| ਸਵੈ-ਨਿਰਦੇਸ਼ਿਤ ਤੁਹਾਡੇ ਦੁਆਰਾ ਨਿਰਧਾਰਤ ਕੀਤਾ ਗਿਆ | ||
| ਸਹਾਇਤਾ | ||
| ਪ੍ਰੈਕਟੀਸ਼ਨਰ-ਨਿਰਦੇਸ਼ਿਤ ਤੁਹਾਡੇ ਮਾਹਰ ਨਾਲ ਚੈੱਕ-ਇਨ | ||
| ਸਵੈ-ਨਿਰਦੇਸ਼ਿਤ ਪੂਰੀ ਤਰ੍ਹਾਂ ਸਵੈ-ਨਿਰਦੇਸ਼ਿਤ | ||
| ਇਹ ਕਿਸ ਲਈ ਹੈ | ||
| ਪ੍ਰੈਕਟੀਸ਼ਨਰ-ਨਿਰਦੇਸ਼ਿਤ ਹਲਕੇ ਲੱਛਣ, ਉਹ ਜੋ ਆਪਦੇ ਰੋਜ਼ਾਨਾ ਜੀਵਨ ਵਿੱਚ ਹੁਨਰਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਚਾਹੁੰਦੇ ਹਨ | ||
| ਸਵੈ-ਨਿਰਦੇਸ਼ਿਤ ਹਲਕੇ ਲੱਛਣ, ਉਹ ਜੋ ਹੌਲੀ-ਹੌਲੀ ਆਪਦੇ ਰੋਜ਼ਾਨਾ ਜੀਵਨ ਵਿੱਚ ਹੁਨਰਾਂ ਨੂੰ ਲਾਗੂ ਕਰਨ ਦੇ ਯੋਗ ਹਨ |
ਕੀ ਇਹ ਮੇਰੇ ਲਈ ਹੈ?
ਇਹ ਪ੍ਰੋਗਰਾਮ ਤੁਹਾਡੇ ਲਈ ਸਹੀ ਹੋ ਸਕਦਾ ਹੈ ਜੇ ਤੁਸੀਂ ਆਪਣੀ ਤੰਦਰੁਸਤੀ ਦੀ ਯਾਤਰਾ 'ਤੇ ਸਹਾਇਤਾ ਲੱਭ ਰਹੇ ਹੋ ਅਤੇ ਇਹ ਨਿਯੰਤਰਣ ਵਿੱਚ ਰਹਿਣਾ ਚਾਹੁੰਦੇ ਹੋ ਕਿ ਤੁਸੀਂ ਉਹ ਸਹਾਇਤਾ ਕਿਵੇਂ ਅਤੇ ਕਦੋਂ ਪ੍ਰਾਪਤ ਕਰਦੇ ਹੋ।
ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਢੁਕਵਾਂ ਹੈ:
- ਜੋ 16 ਸਾਲ ਤੋਂ ਵੱਧ ਉਮਰ ਦੇ ਹਨ
- ਜੋ ਆਪਣੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਘੱਟ-ਪ੍ਰਭਾਵ ਵਾਲੀ ਪਹੁੰਚ ਅਜ਼ਮਾਉਣਾ ਚਾਹੁੰਦੇ ਹਨ।
ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਢੁਕਵਾਂ ਨਹੀਂ ਹੈ ਜੋ:
- ਜੋ 16 ਸਾਲ ਤੋਂ ਘੱਟ ਉਮਰ ਦੇ ਹਨ
- ਜਿਨ੍ਹਾਂ ਨੂੰ ਵਧੇਰੇ ਗੰਭੀਰ ਜਾਂ ਗੁੰਝਲਦਾਰ ਮਾਨਸਿਕ ਸਿਹਤ ਲੋੜਾਂ ਲਈ ਮਦਦ ਦੀ ਲੋੜ ਹੈ
- ਜਿਨ੍ਹਾਂ ਨੂੰ ਐਮਰਜੈਂਸੀ ਦੇਖਭਾਲ ਦੀ ਲੋੜ ਹੈ।
ਅੱਗੇ ਕੀ ਹੈ?
Medicare Mental Health ਨੂੰ ਕਾਲ ਕਰਕੇ ਪਤਾ ਲਗਾਓ ਕਿ ਕੀ ਇਹ ਸੇਵਾ ਤੁਹਾਡੇ ਲਈ ਸਹੀ ਹੈ।