ਪ੍ਰੋਗਰਾਮ ਬਾਰੇ ਆਪਣੇ ਫ਼ਿਕਰਾਂ ਨਾਲ ਨਜਿੱਠਣਾ
ਘੱਟ-ਤੀਬਰਤਾ ਵਾਲੀ ਬੋਧਾਤਮਕ ਵਿਵਹਾਰਕ ਥੈਰੇਪੀ (LiCBT) ਦੀ ਇੱਕ ਸਾਬਤ ਹੋਈ ਪਹੁੰਚ ਹੈ ਜੋ ਤੁਹਾਨੂੰ ਘੱਟ ਫਿਕਰ ਕਰਨ ਅਤੇ ਵਧੇਰੇ ਸ਼ਾਂਤ ਅਤੇ ਸੰਤੁਲਿਤ ਮਹਿਸੂਸ ਕਰਨ ਵਿੱਚ ਮਦਦ ਕਰਦੀ ਹੈ।
ਪ੍ਰੋਗਰਾਮ:
ਸਾਡੇ Medicare Mental Health Check In ਪਲੇਟਫਾਰਮ ਜ਼ਰੀਏ ਔਨਲਾਈਨ ਪੂਰੇ ਕੀਤੇ ਗਏ ਪੜਾਵਾਂ ਦੀ ਲੜੀ
ਅਵਧੀ:
ਲਗਭਗ 6 ਹਫ਼ਤਿਆਂ ਵਿੱਚ ਫੈਲਿਆ ਹੋਇਆ, ਜੇ ਲੋੜ ਹੋਵੇ ਤਾਂ ਵਿਸਥਾਰ ਦੇ ਵਿਕਲਪ ਦੇ ਨਾਲ
ਫਾਰਮੈਟ:
ਪ੍ਰੈਕਟੀਸ਼ਨਰ-ਨਿਰਦੇਸ਼ਿਤ ਜਾਂ ਸਵੈ-ਨਿਰਦੇਸ਼ਿਤ
ਇਹ ਪ੍ਰੋਗਰਾਮ ਕਿਵੇਂ ਮਦਦ ਕਰ ਸਕਦਾ ਹੈ
ਸਮੇਂ-ਸਮੇਂ 'ਤੇ ਫਿਕਰਮੰਦ ਜਾਂ ਚਿੰਤਤ ਮਹਿਸੂਸ ਕਰਨਾ ਬਿਲਕੁਲ ਆਮ ਹੈ। ਪਰ ਜਦੋਂ ਫਿਕਰ ਭਾਰੂ ਹੋਣ ਲੱਗਦਾ ਹੈ, ਤਾਂ ਇਹ ਤੁਹਾਡੇ ਰੋਜ਼ਾਨਾ ਜੀਵਨ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ, ਅਤੇ ਇਹ ਬਹੁਤ ਜ਼ਿਆਦਾ ਬੋਝਲ ਮਹਿਸੂਸ ਹੋ ਸਕਦਾ ਹੈ।
ਦਿਆਲਤਾ, ਗਿਆਨ ਅਤੇ ਸਹਾਇਤਾ ਨਾਲ, ਫਿਕਰ ਅਤੇ ਚਿੰਤਾ ਕੁਝ ਅਜਿਹਾ ਬਣ ਸਕਦੇ ਹਨ ਜਿਸਨੂੰ ਤੁਸੀਂ ਸਮਝ ਸਕਦੇ ਹੋ ਅਤੇ ਉਸ ਨਾਲ ਕੰਮ ਕਰ ਸਕਦੇ ਹੋ ਨਾ ਕਿ ਕੁਝ ਅਜਿਹਾ ਜੋ ਤੁਹਾਡੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।
ਇਹ ਪ੍ਰੋਗਰਾਮ ਤੁਹਾਨੂੰ CBT ਦੀਆਂ ਦੋ ਤਕਨੀਕਾਂ – 'ਫਿਕਰ ਦਾ ਸਮਾਂ' ਅਤੇ 'ਸਮੱਸਿਆ-ਹੱਲ' ਕਰਨਾ – ਬਾਰੇ ਜਾਣਕਾਰੀ ਦਿੰਦਾ ਹੈ, ਜੋ ਚਿੰਤਾ ਦੇ ਚੱਕਰ ਨੂੰ ਤੋੜਨ ਅਤੇ ਤੁਹਾਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਇਹ ਤਕਨੀਕਾਂ ਤੁਹਾਡੀ ਮਦਦ ਕਰਨ ਲਈ ਹਨ ਤਾਂ ਜੋ ਤੁਸੀਂ ਛੋਟੇ-ਛੋਟੇ ਅਤੇ ਆਸਾਨੀ ਨਾਲ ਅਪਣਾਏ ਜਾ ਸਕਣ ਵਾਲੇ ਕਦਮ ਚੁੱਕ ਸਕੋ, ਖ਼ਾਸ ਕਰਕੇ ਉਦੋਂ ਜਦੋਂ ਸਭ ਕੁੱਝ ਸੰਭਾਲਣਾ ਔਖਾ ਲੱਗ ਰਿਹਾ ਹੋਵੇ। ਇਹ ਪ੍ਰੋਗਰਾਮ ਸਥਾਪਿਤ ਕਲੀਨਿਕਲ ਦਿਸ਼ਾ-ਨਿਰਦੇਸ਼ਾਂ 'ਤੇ ਅਧਾਰਤ ਹੈ।
ਪ੍ਰੋਗਰਾਮ ਦੀ ਰੂਪਰੇਖਾ
ਕੀ ਸ਼ਾਮਲ ਹੈ
ਕਹਾਣੀ-ਆਧਾਰਿਤ ਪੜਾਅ ਜੋ ਨਜਿੱਠਣ ਦੇ ਮੁੱਖ ਹੁਨਰ ਸਿਖਾਉਂਦੇ ਹਨ
ਤੁਹਾਡੀ ਤੰਦਰੁਸਤੀ ਨੂੰ ਪ੍ਰਬਧਿਤ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤੀਆਂ ਕਸਰਤਾਂ
ਫਿਕਰ ਦੇ ਚੱਕਰ ਨੂੰ ਤੋੜਨ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਵਿਹਾਰਕ ਤਕਨੀਕਾਂ।
ਤੁਹਾਨੂੰ ਲੀਹ 'ਤੇ ਰੱਖਣ ਲਈ ਈਮੇਲ ਰੀਮਾਈਂਡਰ
ਤੁਹਾਡੀ ਤੰਦਰੁਸਤੀ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਨ ਲਈ ਪ੍ਰਸ਼ਨਾਵਲੀ।


ਉਹ ਹੁਨਰ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ
ਗ਼ੈਰ-ਮਦਦਗਾਰ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਪਛਾਣ ਕਰਨਾ: ਗ਼ੈਰ-ਮਦਦਗਾਰ ਸੋਚਣ ਦੇ ਤਰੀਕੇ ਪਛਾਣਨਾ ਜੋ ਭਾਵਨਾਵਾਂ, ਜਜ਼ਬਾਤਾਂ ਅਤੇ ਵਿਵਹਾਰ ਨੂੰ ਪ੍ਰਭਾਵਿਤ ਕਰਦੇ ਹਨ।
ਵਿਚਾਰ ਪੁਨਰਗਠਨ/ਮੁੜ ਨਿਰਮਾਣ: ਫਿਕਰ ਨੂੰ ਜਾਰੀ ਰੱਖਣ ਵਾਲੇ ਪੈਟਰਨਾਂ ਅਤੇ ਇਸ ਚੱਕਰ ਨੂੰ ਤੋੜਨ ਵਿੱਚ ਮਦਦ ਕਰਨ ਵਾਲੀਆਂ ਗੱਲਾਂ ਨੂੰ ਸਮਝਣਾ।
ਭਾਵਨਾਤਮਕ ਪ੍ਰਬੰਧਨ: ਮਜ਼ਬੂਤ ਭਾਵਨਾਵਾਂ ਨੂੰ ਸਿਹਤਮੰਦ, ਵਧੇਰੇ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਪ੍ਰਬੰਧਿਤ ਕਰਨਾ।
ਨਜਿੱਠਣ ਦੀਆਂ ਵਿਧੀਆਂ: ਵੱਖ-ਵੱਖ ਕਿਸਮਾਂ ਦੀਆਂ ਚਿੰਤਾਵਾਂ ਨਾਲ ਨਜਿੱਠਣ ਵਿੱਚ ਹੌਲੀ-ਹੌਲੀ ਮਦਦ ਕਰਨ ਅਤੇ ਚੁਣੌਤੀਆਂ ਨੂੰ ਹੱਲ ਕਰਨ ਲਈ ਵਿਹਾਰਕ ਤਕਨੀਕਾਂ ਦੀ ਵਰਤੋਂ ਕਰਨਾ।
ਸਵੈ-ਜਾਗਰੂਕਤਾ ਅਤੇ ਸਵੈ-ਨਿਗਰਾਨੀ: ਇਹ ਸਮਝਣਾ ਕਿ ਭਾਵਨਾਵਾਂ, ਵਿਚਾਰ, ਅਹਿਸਾਸ ਅਤੇ ਕੰਮ ਕਿਵੇਂ ਆਪਸ ਵਿੱਚ ਜੁੜੇ ਹੋਏ ਹਨ।
ਪ੍ਰੈਕਟੀਸ਼ਨਰ-ਨਿਰਦੇਸ਼ਿਤ ਬਨਾਮ ਸਵੈ-ਨਿਰਦੇਸ਼ਿਤ ਮਾਰਗ
ਤੁਸੀਂ ਪ੍ਰੋਗਰਾਮ ਨੂੰ ਸੁਤੰਤਰ ਤੌਰ 'ਤੇ, ਜਾਂ Medicare Mental Health Check In ਮਾਹਰ ਦੇ ਮਾਰਗਦਰਸ਼ਨ ਨਾਲ ਪੂਰਾ ਕਰਨ ਦੀ ਚੋਣ ਕਰ ਸਕਦੇ ਹੋ। ਹੇਠਾਂ ਦਿੱਤੇ ਇਹਨਾਂ ਮਾਰਗਾਂ ਵਿਚਕਾਰ ਫਰਕ 'ਤੇ ਇੱਕ ਨਜ਼ਰ ਮਾਰੋ।
| ਪ੍ਰੈਕਟੀਸ਼ਨਰ-ਨਿਰਦੇਸ਼ਿਤ | ਸਵੈ-ਨਿਰਦੇਸ਼ਿਤ | |
|---|---|---|
| ਪ੍ਰੋਗਰਾਮ ਦੀ ਚੋਣ | ਤੁਹਾਡੇ ਮਾਹਰ ਨਾਲ ਨਿਰਧਾਰਤ ਕੀਤਾ ਗਿਆ | ਤੁਹਾਡੇ ਦੁਆਰਾ ਨਿਰਧਾਰਤ ਕੀਤਾ ਗਿਆ |
| ਸਹਾਇਤਾ | ਤੁਹਾਡੇ ਮਾਹਰ ਨਾਲ ਚੈੱਕ-ਇਨ | ਪੂਰੀ ਤਰ੍ਹਾਂ ਸਵੈ-ਨਿਰਦੇਸ਼ਿਤ |
| ਇਹ ਕਿਸ ਲਈ ਹੈ | ਹਲਕੇ ਲੱਛਣ, ਉਹ ਜੋ ਆਪਣੇ ਰੋਜ਼ਾਨਾ ਜੀਵਨ ਵਿੱਚ ਹੁਨਰਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਚਾਹੁੰਦੇ ਹਨ | ਹਲਕੇ ਲੱਛਣ, ਉਹ ਲੋਕ ਜੋ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਨ੍ਹਾਂ ਹੁਨਰਾਂ ਨੂੰ ਸੁਤੰਤਰ ਅਤੇ ਹੌਲੀ-ਹੌਲੀ ਅਮਲ ਵਿੱਚ ਲਿਆਉਣਾ ਪਸੰਦ ਕਰਨਗੇ |
| ਪ੍ਰੋਗਰਾਮ ਦੀ ਚੋਣ | ||
| ਪ੍ਰੈਕਟੀਸ਼ਨਰ-ਨਿਰਦੇਸ਼ਿਤ ਤੁਹਾਡੇ ਮਾਹਰ ਨਾਲ ਨਿਰਧਾਰਤ ਕੀਤਾ ਗਿਆ | ||
| ਸਵੈ-ਨਿਰਦੇਸ਼ਿਤ ਤੁਹਾਡੇ ਦੁਆਰਾ ਨਿਰਧਾਰਤ ਕੀਤਾ ਗਿਆ | ||
| ਸਹਾਇਤਾ | ||
| ਪ੍ਰੈਕਟੀਸ਼ਨਰ-ਨਿਰਦੇਸ਼ਿਤ ਤੁਹਾਡੇ ਮਾਹਰ ਨਾਲ ਚੈੱਕ-ਇਨ | ||
| ਸਵੈ-ਨਿਰਦੇਸ਼ਿਤ ਪੂਰੀ ਤਰ੍ਹਾਂ ਸਵੈ-ਨਿਰਦੇਸ਼ਿਤ | ||
| ਇਹ ਕਿਸ ਲਈ ਹੈ | ||
| ਪ੍ਰੈਕਟੀਸ਼ਨਰ-ਨਿਰਦੇਸ਼ਿਤ ਹਲਕੇ ਲੱਛਣ, ਉਹ ਜੋ ਆਪਣੇ ਰੋਜ਼ਾਨਾ ਜੀਵਨ ਵਿੱਚ ਹੁਨਰਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਚਾਹੁੰਦੇ ਹਨ | ||
| ਸਵੈ-ਨਿਰਦੇਸ਼ਿਤ ਹਲਕੇ ਲੱਛਣ, ਉਹ ਲੋਕ ਜੋ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਨ੍ਹਾਂ ਹੁਨਰਾਂ ਨੂੰ ਸੁਤੰਤਰ ਅਤੇ ਹੌਲੀ-ਹੌਲੀ ਅਮਲ ਵਿੱਚ ਲਿਆਉਣਾ ਪਸੰਦ ਕਰਨਗੇ |
ਕੀ ਇਹ ਮੇਰੇ ਲਈ ਹੈ?
ਇਹ ਪ੍ਰੋਗਰਾਮ ਤੁਹਾਡੇ ਲਈ ਸਹੀ ਹੋ ਸਕਦਾ ਹੈ ਜੇ ਤੁਸੀਂ ਆਪਣੀ ਤੰਦਰੁਸਤੀ ਦੀ ਯਾਤਰਾ 'ਤੇ ਸਹਾਇਤਾ ਲੱਭ ਰਹੇ ਹੋ ਅਤੇ ਇਹ ਨਿਯੰਤਰਣ ਵਿੱਚ ਰਹਿਣਾ ਚਾਹੁੰਦੇ ਹੋ ਕਿ ਤੁਸੀਂ ਉਹ ਸਹਾਇਤਾ ਕਿਵੇਂ ਅਤੇ ਕਦੋਂ ਪ੍ਰਾਪਤ ਕਰਦੇ ਹੋ।
ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਢੁਕਵਾਂ ਹੈ:
- ਜੋ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ
- ਜੋ ਆਪਣੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਘੱਟ-ਤੀਬਰਤਾ ਵਾਲੀ ਪਹੁੰਚ ਅਜ਼ਮਾਉਣਾ ਚਾਹੁੰਦੇ ਹਨ।
ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਢੁਕਵਾਂ ਨਹੀਂ ਹੈ:
- ਜੋ 16 ਸਾਲ ਤੋਂ ਘੱਟ ਉਮਰ ਦੇ ਹਨ
- ਜਿਨ੍ਹਾਂ ਨੂੰ ਵਧੇਰੇ ਗੰਭੀਰ ਜਾਂ ਗੁੰਝਲਦਾਰ ਮਾਨਸਿਕ ਸਿਹਤ ਲੋੜਾਂ ਲਈ ਮਦਦ ਦੀ ਲੋੜ ਹੈ
- ਜਿਨ੍ਹਾਂ ਨੂੰ ਤੁਰੰਤ ਦੇਖਭਾਲ ਦੀ ਲੋੜ ਹੈ
ਅੱਗੇ ਕੀ ਹੈ?
Medicare Mental Health ਨੂੰ ਕਾਲ ਕਰਕੇ ਪਤਾ ਲਗਾਓ ਕਿ ਕੀ ਇਹ ਸੇਵਾ ਤੁਹਾਡੇ ਲਈ ਸਹੀ ਹੈ।