ਪ੍ਰੋਗਰਾਮ ਬਾਰੇ ਸਮੱਸਿਆਵਾਂ ਤੋਂ ਹੱਲਾਂ ਵੱਲ

ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸ਼ਾਂਤ ਅਤੇ ਖੁਸ਼ ਮਹਿਸੂਸ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਸਾਬਤ ਹੋਈ ਘੱਟ-ਤੀਬਰਤਾ ਵਾਲੀ ਬੋਧਾਤਮਕ ਵਿਵਹਾਰਕ ਥੈਰੇਪੀ (LiCBT) ਪਹੁੰਚ।

ਪ੍ਰੋਗਰਾਮ:
ਸਾਡੇ Medicare Mental Health Check In ਪਲੇਟਫਾਰਮ ਜ਼ਰੀਏ ਔਨਲਾਈਨ ਪੂਰੇ ਕੀਤੇ ਗਏ ਪੜਾਵਾਂ ਦੀ ਲੜੀ

ਅਵਧੀ:
ਲਗਭਗ 6 ਹਫ਼ਤਿਆਂ ਵਿੱਚ ਫੈਲਿਆ ਹੋਇਆ, ਜੇ ਲੋੜ ਹੋਵੇ ਤਾਂ ਵਿਸਥਾਰ ਦੇ ਵਿਕਲਪ ਦੇ ਨਾਲ

ਫਾਰਮੈਟ:
ਪ੍ਰੈਕਟੀਸ਼ਨਰ-ਨਿਰਦੇਸ਼ਿਤ ਜਾਂ ਸਵੈ-ਨਿਰਦੇਸ਼ਿਤ

ਇਹ ਪ੍ਰੋਗਰਾਮ ਕਿਵੇਂ ਮਦਦ ਕਰ ਸਕਦਾ ਹੈ

ਕਈ ਵਾਰ ਆਪਣੀਆਂ ਸਮੱਸਿਆਵਾਂ ਦੇ ਹੱਲ ਲੱਭਣਾ ਮੁਸ਼ਕਲ ਹੋ ਸਕਦਾ ਹੈ, ਜਾਂ ਅਜਿਹਾ ਮਹਿਸੂਸ ਹੋ ਸਕਦਾ ਹੈ ਕਿ ਕੋਈ ਹੱਲ ਹੈ ਹੀ ਨਹੀਂ ਹੈ। ਇਸ ਕਾਰਨ ਸਮੱਸਿਆਵਾਂ ਬਹੁਤ ਵੱਡੀਆਂ, ਪ੍ਰੇਸ਼ਾਨੀ ਵਾਲੀਆਂ ਅਤੇ ਸੰਭਾਲਣ ਵਿੱਚ ਔਖੀਆਂ ਲੱਗਣ ਲੱਗਦੀਆਂ ਹਨ, ਜਿਸਦਾ ਅਸਰ ਸਾਡੇ ਮੂਡ 'ਤੇ ਪੈਂਦਾ ਹੈ।

ਭਾਵੇਂ ਤੁਸੀਂ ਕਿਸੇ ਅਜਿਹੀ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਨਾ ਕਰ ਸਕੋ ਜਿਸ ਬਾਰੇ ਤੁਸੀਂ ਚਿੰਤਾ ਕਰ ਰਹੇ ਹੋ, ਫਿਰ ਵੀ ਅਕਸਰ ਕੁੱਝ ਕਦਮ ਚੁੱਕਣ ਨਾਲ ਤੁਹਾਨੂੰ ਅੱਗੇ ਵੱਧਣ ਅਤੇ ਆਪਣੇ ਮਹਿਸੂਸ ਕਰਨ ਦੇ ਤਰੀਕੇ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲ ਸਕਦੀ ਹੈ।

ਇਹ ਪ੍ਰੋਗਰਾਮ ਤੁਹਾਨੂੰ ਸਮੱਸਿਆ ਹੱਲ ਕਰਨਾ ਨਾਮਕ ਇੱਕ ਸਾਬਤ ਤਕਨੀਕ ਰਾਹੀਂ ਮਾਰਗਦਰਸ਼ਨ ਕਰਦਾ ਹੈ ਜਿਸ ਨੇ ਬਹੁਤ ਲੋਕਾਂ ਨੂੰ ਰੋਜ਼ਾਨਾ ਦੇ ਤਣਾਅ ਨੂੰ ਪ੍ਰਬੰਧਿਤ ਕਰਨ ਵਿੱਚ ਮਦਦ ਕੀਤੀ ਹੈ ਜੋ ਉਹਨਾਂ ਦੀ ਤੰਦਰੁਸਤੀ ਅਤੇ ਮੂਡ ਨੂੰ ਪ੍ਰਭਾਵਿਤ ਕਰਦੇ ਹਨ। ਇਹ ਤੁਹਾਨੂੰ ਰੋਜ਼ਾਨਾ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਉਨ੍ਹਾਂ ਗੱਲਾਂ ਲਈ ਵਿਹਾਰਕ ਹੱਲ ਲੱਭਣ ਵਿੱਚ ਮਦਦ ਕਰਨ ਲਈ ਕਦਮ-ਦਰ-ਕਦਮ ਤਰੀਕਾ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨਾਲ ਤੁਹਾਨੂੰ ਮੁਸ਼ਕਲ ਆ ਰਹੀ ਹੈ। ਇਹ ਸਥਾਪਿਤ ਕਲੀਨਿਕਲ ਦਿਸ਼ਾ-ਨਿਰਦੇਸ਼ਾਂ 'ਤੇ ਅਧਾਰਿਤ ਹੈ।

ਪ੍ਰੋਗਰਾਮ ਦੀ ਰੂਪਰੇਖਾ

ਜਦੋਂ ਸਮੱਸਿਆਵਾਂ ਬਹੁਤ ਬੋਝਲ ਲੱਗਦੀਆਂ ਹਨ
ਸਮੱਸਿਆਵਾਂ ਦੀ ਪਛਾਣ ਕਰਨਾ
ਸਮੱਸਿਆਵਾਂ ਨਾਲ ਨਜਿੱਠਣਾ – ਸਮੱਸਿਆ ਹੱਲ ਕਰਨਾ
ਸਮੱਸਿਆਵਾਂ ਨਾਲ ਨਜਿੱਠਣਾ – ਫਿਕਰ ਕਰਨ ਦਾ ਸਮਾਂ
ਤੰਦਰੁਸਤ ਰਹਿਣਾ

ਕੀ ਸ਼ਾਮਲ ਹੈ

ਕਹਾਣੀ-ਆਧਾਰਿਤ ਪੜਾਅ ਜੋ ਨਜਿੱਠਣ ਦੇ ਮੁੱਖ ਹੁਨਰ ਸਿਖਾਉਂਦੇ ਹਨ

ਤੁਹਾਡੀ ਤੰਦਰੁਸਤੀ ਨੂੰ ਪ੍ਰਬਧਿਤ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤੀਆਂ ਕਸਰਤਾਂ

ਮਨ ਉਦਾਸ ਰਹਿਣ ਦੇ ਚੱਕਰ ਨੂੰ ਤੋੜਨ ਵਿੱਚ ਮਦਦ ਕਰਨ ਲਈ ਵਿਹਾਰਕ ਤਕਨੀਕਾਂ

ਤੁਹਾਨੂੰ ਲੀਹ 'ਤੇ ਰੱਖਣ ਲਈ ਈਮੇਲ ਰੀਮਾਈਂਡਰ

ਤੁਹਾਡੀ ਤੰਦਰੁਸਤੀ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਨ ਲਈ ਪ੍ਰਸ਼ਨਾਵਲੀ।

Program screen with mood check questionnaire and activities

ਉਹ ਹੁਨਰ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ

  • ਗ਼ੈਰ-ਮਦਦਗਾਰ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਪਛਾਣ ਕਰਨਾ: ਗ਼ੈਰ-ਮਦਦਗਾਰ ਸੋਚ ਦੇ ਤਰੀਕਿਆਂ ਨੂੰ ਪਛਾਣਨਾ ਜੋ ਸਰੀਰਕ ਅਹਿਸਾਸ ਅਤੇ ਵਿਵਹਾਰ ਨੂੰ ਪ੍ਰਭਾਵਿਤ ਕਰਦੇ ਹਨ।

  • ਵਿਚਾਰ ਪੁਨਰਗਠਨ/ਮੁੜ ਨਿਰਮਾਣ: ਘੱਟ ਗਤੀਵਿਧੀ ਅਤੇ ਮਨ ਉਦਾਸ ਰਹਿਣ ਵਿਚਕਾਰ ਸਬੰਧ ਨੂੰ ਸਮਝਣਾ ਅਤੇ ਇਹ ਸਮਝਣਾ ਕਿ ਨਕਾਰਾਤਮਕ ਚੱਕਰ ਨੂੰ ਤੋੜਨ ਵਿੱਚ ਕੀ ਮਦਦ ਕਰ ਸਕਦਾ ਹੈ।

  • ਭਾਵਨਾਤਮਕ ਪ੍ਰਬੰਧਨ: ਮਜ਼ਬੂਤ ਭਾਵਨਾਵਾਂ ਨੂੰ ਸਿਹਤਮੰਦ, ਵਧੇਰੇ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਪ੍ਰਬੰਧਿਤ ਕਰਨਾ।

  • ਨਜਿੱਠਣ ਦੇ ਤਰੀਕੇ: ਵਿਹਾਰਕ ਤਕਨੀਕਾਂ ਦੀ ਵਰਤੋਂ ਕਰਨਾ ਜੋ ਤੁਹਾਨੂੰ ਇਹ ਪਛਾਣਨ ਵਿੱਚ ਮਦਦ ਕਰਦੀਆਂ ਹਨ ਕਿ ਕਿਹੜੀਆਂ ਸਮੱਸਿਆਵਾਂ ਤੁਹਾਡੀ ਪਹੁੰਚ ਵਿੱਚ ਹਨ ਅਤੇ ਹੱਲ ਵੱਲ ਕਦਮ ਚੁੱਕਣ ਦੇ ਤਰੀਕੇ।

  • ਸਵੈ-ਜਾਗਰੂਕਤਾ ਅਤੇ ਸਵੈ-ਨਿਗਰਾਨੀ: ਇਹ ਸਮਝਣਾ ਕਿ ਭਾਵਨਾਵਾਂ, ਵਿਚਾਰ, ਅਹਿਸਾਸ ਅਤੇ ਕੰਮ ਕਿਵੇਂ ਆਪਸ ਵਿੱਚ ਜੁੜੇ ਹੋਏ ਹਨ।

ਪ੍ਰੈਕਟੀਸ਼ਨਰ-ਨਿਰਦੇਸ਼ਿਤ ਬਨਾਮ ਸਵੈ-ਨਿਰਦੇਸ਼ਿਤ ਮਾਰਗ

ਤੁਸੀਂ ਪ੍ਰੋਗਰਾਮ ਨੂੰ ਸੁਤੰਤਰ ਤੌਰ 'ਤੇ, ਜਾਂ Medicare Mental Health Check In ਮਾਹਰ ਦੇ ਮਾਰਗਦਰਸ਼ਨ ਨਾਲ ਪੂਰਾ ਕਰਨ ਦੀ ਚੋਣ ਕਰ ਸਕਦੇ ਹੋ। ਹੇਠਾਂ ਦਿੱਤੇ ਇਹਨਾਂ ਮਾਰਗਾਂ ਵਿਚਕਾਰ ਫਰਕ 'ਤੇ ਇੱਕ ਨਜ਼ਰ ਮਾਰੋ।

 ਪ੍ਰੈਕਟੀਸ਼ਨਰ-ਨਿਰਦੇਸ਼ਿਤਸਵੈ-ਨਿਰਦੇਸ਼ਿਤ
ਪ੍ਰੋਗਰਾਮ ਦੀ ਚੋਣਤੁਹਾਡੇ ਮਾਹਰ ਨਾਲ ਨਿਰਧਾਰਤ ਕੀਤਾ ਗਿਆਤੁਹਾਡੇ ਦੁਆਰਾ ਨਿਰਧਾਰਤ ਕੀਤਾ ਗਿਆ
ਸਹਾਇਤਾਤੁਹਾਡੇ ਮਾਹਰ ਨਾਲ ਚੈੱਕ-ਇਨਪੂਰੀ ਤਰ੍ਹਾਂ ਸਵੈ-ਨਿਰਦੇਸ਼ਿਤ
ਇਹ ਕਿਸ ਲਈ ਹੈਹਲਕੇ ਲੱਛਣ, ਉਹ ਜੋ ਆਪਣੇ ਰੋਜ਼ਾਨਾ ਜੀਵਨ ਵਿੱਚ ਹੁਨਰਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਚਾਹੁੰਦੇ ਹਨਹਲਕੇ ਲੱਛਣ, ਉਹ ਲੋਕ ਜੋ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਨ੍ਹਾਂ ਹੁਨਰਾਂ ਨੂੰ ਸੁਤੰਤਰ ਅਤੇ ਹੌਲੀ-ਹੌਲੀ ਅਮਲ ਵਿੱਚ ਲਿਆਉਣਾ ਪਸੰਦ ਕਰਨਗੇ
ਪ੍ਰੋਗਰਾਮ ਦੀ ਚੋਣ
ਪ੍ਰੈਕਟੀਸ਼ਨਰ-ਨਿਰਦੇਸ਼ਿਤ
ਤੁਹਾਡੇ ਮਾਹਰ ਨਾਲ ਨਿਰਧਾਰਤ ਕੀਤਾ ਗਿਆ
ਸਵੈ-ਨਿਰਦੇਸ਼ਿਤ
ਤੁਹਾਡੇ ਦੁਆਰਾ ਨਿਰਧਾਰਤ ਕੀਤਾ ਗਿਆ
ਸਹਾਇਤਾ
ਪ੍ਰੈਕਟੀਸ਼ਨਰ-ਨਿਰਦੇਸ਼ਿਤ
ਤੁਹਾਡੇ ਮਾਹਰ ਨਾਲ ਚੈੱਕ-ਇਨ
ਸਵੈ-ਨਿਰਦੇਸ਼ਿਤ
ਪੂਰੀ ਤਰ੍ਹਾਂ ਸਵੈ-ਨਿਰਦੇਸ਼ਿਤ
ਇਹ ਕਿਸ ਲਈ ਹੈ
ਪ੍ਰੈਕਟੀਸ਼ਨਰ-ਨਿਰਦੇਸ਼ਿਤ
ਹਲਕੇ ਲੱਛਣ, ਉਹ ਜੋ ਆਪਣੇ ਰੋਜ਼ਾਨਾ ਜੀਵਨ ਵਿੱਚ ਹੁਨਰਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਚਾਹੁੰਦੇ ਹਨ
ਸਵੈ-ਨਿਰਦੇਸ਼ਿਤ
ਹਲਕੇ ਲੱਛਣ, ਉਹ ਲੋਕ ਜੋ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਨ੍ਹਾਂ ਹੁਨਰਾਂ ਨੂੰ ਸੁਤੰਤਰ ਅਤੇ ਹੌਲੀ-ਹੌਲੀ ਅਮਲ ਵਿੱਚ ਲਿਆਉਣਾ ਪਸੰਦ ਕਰਨਗੇ

ਕੀ ਇਹ ਮੇਰੇ ਲਈ ਹੈ?

ਇਹ ਪ੍ਰੋਗਰਾਮ ਤੁਹਾਡੇ ਲਈ ਸਹੀ ਹੋ ਸਕਦਾ ਹੈ ਜੇ ਤੁਸੀਂ ਆਪਣੀ ਤੰਦਰੁਸਤੀ ਦੀ ਯਾਤਰਾ 'ਤੇ ਸਹਾਇਤਾ ਲੱਭ ਰਹੇ ਹੋ ਅਤੇ ਇਹ ਨਿਯੰਤਰਣ ਵਿੱਚ ਰਹਿਣਾ ਚਾਹੁੰਦੇ ਹੋ ਕਿ ਤੁਸੀਂ ਉਹ ਸਹਾਇਤਾ ਕਿਵੇਂ ਅਤੇ ਕਦੋਂ ਪ੍ਰਾਪਤ ਕਰਦੇ ਹੋ।

ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਢੁਕਵਾਂ ਹੈ:

  • ਜੋ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ
  • ਜੋ ਆਪਣੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਘੱਟ-ਤੀਬਰਤਾ ਵਾਲੀ ਪਹੁੰਚ ਅਜ਼ਮਾਉਣਾ ਚਾਹੁੰਦੇ ਹਨ।

ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਢੁਕਵਾਂ ਨਹੀਂ ਹੈ:

  • ਜੋ 16 ਸਾਲ ਤੋਂ ਘੱਟ ਉਮਰ ਦੇ ਹਨ
  • ਜਿਨ੍ਹਾਂ ਨੂੰ ਵਧੇਰੇ ਗੰਭੀਰ ਜਾਂ ਗੁੰਝਲਦਾਰ ਮਾਨਸਿਕ ਸਿਹਤ ਲੋੜਾਂ ਲਈ ਮਦਦ ਦੀ ਲੋੜ ਹੈ
  • ਜਿਨ੍ਹਾਂ ਨੂੰ ਤੁਰੰਤ ਦੇਖਭਾਲ ਦੀ ਲੋੜ ਹੈ

ਅੱਗੇ ਕੀ ਹੈ?

Medicare Mental Health ਨੂੰ ਕਾਲ ਕਰਕੇ ਪਤਾ ਲਗਾਓ ਕਿ ਕੀ ਇਹ ਸੇਵਾ ਤੁਹਾਡੇ ਲਈ ਸਹੀ ਹੈ।

ਸਾਡੇ ਹੋਰ ਪ੍ਰੋਗਰਾਮਾਂ ਦੀ ਪੜਚੋਲ ਕਰੋ

ਇਹ ਪੰਨਾ ਕਿੰਨਾ ਮਦਦਗਾਰ ਸੀ?