ਪ੍ਰੋਗਰਾਮ ਬਾਰੇ Balanced Thinking (ਸੰਤੁਲਿਤ ਸੋਚ)
ਤੁਹਾਡੀਆਂ ਭਾਵਨਾਤਮਕ ਚੁਣੌਤੀਆਂ ਨੂੰ ਪ੍ਰਬਧਿਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਸਾਬਤ ਹੋਈ ਘੱਟ-ਤੀਬਰਤਾ ਵਾਲੀ ਬੋਧਾਤਮਕ ਵਿਵਹਾਰਕ ਥੈਰੇਪੀ (LiCBT) ਪਹੁੰਚ।
ਪ੍ਰੋਗਰਾਮ:
ਸਾਡੇ Medicare Mental Health Check In ਪਲੇਟਫਾਰਮ ਜ਼ਰੀਏ ਔਨਲਾਈਨ ਪੂਰੇ ਕੀਤੇ ਗਏ ਪੜਾਵਾਂ ਦੀ ਲੜੀ
ਅਵਧੀ:
ਲਗਭਗ 6 ਹਫ਼ਤਿਆਂ ਵਿੱਚ ਫੈਲਿਆ ਹੋਇਆ, ਜੇ ਲੋੜ ਹੋਵੇ ਤਾਂ ਵਿਸਥਾਰ ਦੇ ਵਿਕਲਪ ਦੇ ਨਾਲ
ਫਾਰਮੈਟ:
ਪ੍ਰੈਕਟੀਸ਼ਨਰ-ਨਿਰਦੇਸ਼ਿਤ ਜਾਂ ਸਵੈ-ਨਿਰਦੇਸ਼ਿਤ
ਇਹ ਪ੍ਰੋਗਰਾਮ ਕਿਵੇਂ ਮਦਦ ਕਰ ਸਕਦਾ ਹੈ
ਜਦੋਂ ਜ਼ਿੰਦਗੀ ਤਣਾਅਪੂਰਨ ਜਾਂ ਬੋਝਲ ਹੁੰਦੀ ਹੈ, ਤਾਂ ਤੁਹਾਡੇ ਵਿਚਾਰ ਬਹੁਤ ਜ਼ਿਆਦਾ ਦਬਾਅ ਵਾਲੇ ਮਹਿਸੂਸ ਹੋ ਸਕਦੇ ਹਨ। ਇਹ ਤੁਹਾਡੀਆਂ ਭਾਵਨਾਵਾਂ, ਚੋਣਾਂ, ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਅਤੇ ਤੁਹਾਨੂੰ ਫਸਿਆ ਹੋਇਆ ਮਹਿਸੂਸ ਕਰਵਾ ਸਕਦਾ ਹੈ।
ਜੇ ਤੁਹਾਨੂੰ ਅਕਸਰ ਨਕਾਰਾਤਮਕ ਵਿਚਾਰ ਸਤਾਉਂਦੇ ਹਨ, ਬਹੁਤ ਜ਼ਿਆਦਾ ਫਿਕਰ ਹੁੰਦਾ ਹੈ, ਚੀਜ਼ਾਂ ਬਾਰੇ ਬਹੁਤ ਜ਼ਿਆਦਾ ਸੋਚਦੇ ਹੋ, ਜਾਂ ਸਭ ਤੋਂ ਮਾੜੇ ਦੀ ਉਮੀਦ ਕਰਦੇ ਹੋ, ਤਾਂ ਇਹ ਪ੍ਰੋਗਰਾਮ ਤੁਹਾਨੂੰ ਵੱਖਰੇ ਤਰੀਕੇ ਨਾਲ ਸੋਚਣ ਅਤੇ ਵਧੇਰੇ ਸੰਤੁਲਿਤ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਤੁਹਾਨੂੰ 2 ਸਾਬਤ ਹੋਈਆਂ ਤਕਨੀਕਾਂ - ਵਿਚਾਰਾਂ ਨੂੰ ਚੁਣੌਤੀ ਦੇਣਾ ਅਤੇ ਵਿਚਾਰਾਂ ਦੇ ਟੈਸਟਾਂ ਰਾਹੀਂ ਮਾਰਗਦਰਸ਼ਨ ਕਰਦਾ ਹੈ। ਇਹ ਤਕਨੀਕਾਂ ਤੁਹਾਨੂੰ ਤੁਹਾਡੇ ਗ਼ੈਰ-ਮਦਦਗਾਰ ਵਿਚਾਰਾਂ ਦਾ ਪ੍ਰਬੰਧਨ ਕਰਨ ਲਈ ਛੋਟੇ, ਪ੍ਰਬੰਧਨਯੋਗ ਕਦਮ ਚੁੱਕਣ ਵਿੱਚ ਮਦਦ ਕਰ ਸਕਦੀਆਂ ਹਨ।
ਇਹ ਸਥਾਪਿਤ ਕਲੀਨਿਕਲ ਦਿਸ਼ਾ-ਨਿਰਦੇਸ਼ਾਂ 'ਤੇ ਅਧਾਰਿਤ ਹੈ।
ਪ੍ਰੋਗਰਾਮ ਦੀ ਰੂਪਰੇਖਾ
ਕੀ ਸ਼ਾਮਲ ਹੈ
ਕਹਾਣੀ-ਆਧਾਰਿਤ ਪੜਾਅ ਜੋ ਨਜਿੱਠਣ ਦੇ ਮੁੱਖ ਹੁਨਰ ਸਿਖਾਉਂਦੇ ਹਨ
ਤੁਹਾਡੀ ਤੰਦਰੁਸਤੀ ਨੂੰ ਪ੍ਰਬਧਿਤ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤੀਆਂ ਕਸਰਤਾਂ
ਨਕਾਰਾਤਮਕ ਵਿਚਾਰ ਚੱਕਰਾਂ ਨੂੰ ਤੋੜਨ ਵਿੱਚ ਮਦਦ ਕਰਨ ਵਾਸਤੇ ਵਿਹਾਰਕ ਤਕਨੀਕਾਂ
ਤੁਹਾਨੂੰ ਲੀਹ 'ਤੇ ਰੱਖਣ ਲਈ ਈਮੇਲ ਰੀਮਾਈਂਡਰ
ਤੁਹਾਡੀ ਤੰਦਰੁਸਤੀ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਨ ਲਈ ਪ੍ਰਸ਼ਨਾਵਲੀ।


ਉਹ ਹੁਨਰ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ
ਗ਼ੈਰ-ਮਦਦਗਾਰ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਪਛਾਣ ਕਰਨਾ: ਗ਼ੈਰ-ਮਦਦਗਾਰ ਸੋਚ ਦੇ ਤਰੀਕਿਆਂ ਨੂੰ ਪਛਾਣਨਾ ਜੋ ਸਰੀਰਕ ਅਹਿਸਾਸ ਅਤੇ ਵਿਵਹਾਰ ਨੂੰ ਪ੍ਰਭਾਵਿਤ ਕਰਦੇ ਹਨ।
ਵਿਚਾਰ ਪੁਨਰਗਠਨ/ਮੁੜ ਨਿਰਮਾਣ: ਮਨ ਉਦਾਸ ਰਹਿਣ ਅਤੇ ਮੁਸ਼ਕਲ ਵਿਚਾਰਾਂ ਵਿਚਕਾਰ ਸਬੰਧ ਨੂੰ ਸਮਝਣਾ ਅਤੇ ਇਹ ਸਮਝਣਾ ਕਿ ਗੈਰ-ਮਦਦਗਾਰ ਸੋਚ ਦੇ ਚੱਕਰਾਂ ਨੂੰ ਤੋੜਨ ਵਿੱਚ ਕੀ ਮਦਦ ਕਰ ਸਕਦਾ ਹੈ।
ਭਾਵਨਾਤਮਕ ਪ੍ਰਬੰਧਨ: ਮਜ਼ਬੂਤ ਭਾਵਨਾਵਾਂ ਨੂੰ ਸਿਹਤਮੰਦ, ਵਧੇਰੇ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਪ੍ਰਬੰਧਿਤ ਕਰਨਾ।
ਨਜਿੱਠਣ ਦੀਆਂ ਵਿਧੀਆਂ:ਮੁਸ਼ਕਲ ਵਿਚਾਰਾਂ ਨੂੰ ਚੁਣੌਤੀ ਦੇਣ ਅਤੇ ਸੋਚਣ ਦੇ ਵਧੇਰੇ ਸੰਤੁਲਿਤ ਤਰੀਕੇ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ ਵਿਹਾਰਕ ਤਕਨੀਕਾਂ ਦੀ ਵਰਤੋਂ ਕਰਨਾ।
ਸਵੈ-ਜਾਗਰੂਕਤਾ ਅਤੇ ਸਵੈ-ਨਿਗਰਾਨੀ: ਇਹ ਸਮਝਣਾ ਕਿ ਭਾਵਨਾਵਾਂ, ਵਿਚਾਰ, ਅਹਿਸਾਸ ਅਤੇ ਕੰਮ ਕਿਵੇਂ ਆਪਸ ਵਿੱਚ ਜੁੜੇ ਹੋਏ ਹਨ।
ਪ੍ਰੈਕਟੀਸ਼ਨਰ-ਨਿਰਦੇਸ਼ਿਤ ਬਨਾਮ ਸਵੈ-ਨਿਰਦੇਸ਼ਿਤ ਮਾਰਗ
ਤੁਸੀਂ ਪ੍ਰੋਗਰਾਮ ਨੂੰ ਸੁਤੰਤਰ ਤੌਰ 'ਤੇ, ਜਾਂ Medicare Mental Health Check In ਮਾਹਰ ਦੇ ਮਾਰਗਦਰਸ਼ਨ ਨਾਲ ਪੂਰਾ ਕਰਨ ਦੀ ਚੋਣ ਕਰ ਸਕਦੇ ਹੋ। ਹੇਠਾਂ ਦਿੱਤੇ ਇਹਨਾਂ ਮਾਰਗਾਂ ਵਿਚਕਾਰ ਫਰਕ 'ਤੇ ਇੱਕ ਨਜ਼ਰ ਮਾਰੋ।
| ਪ੍ਰੈਕਟੀਸ਼ਨਰ-ਨਿਰਦੇਸ਼ਿਤ | ਸਵੈ-ਨਿਰਦੇਸ਼ਿਤ | |
|---|---|---|
| ਪ੍ਰੋਗਰਾਮ ਦੀ ਚੋਣ | ਤੁਹਾਡੇ ਮਾਹਰ ਨਾਲ ਨਿਰਧਾਰਤ ਕੀਤਾ ਗਿਆ | ਤੁਹਾਡੇ ਦੁਆਰਾ ਨਿਰਧਾਰਤ ਕੀਤਾ ਗਿਆ |
| ਸਹਾਇਤਾ | ਤੁਹਾਡੇ ਮਾਹਰ ਨਾਲ ਚੈੱਕ-ਇਨ | ਪੂਰੀ ਤਰ੍ਹਾਂ ਸਵੈ-ਨਿਰਦੇਸ਼ਿਤ |
| ਇਹ ਕਿਸ ਲਈ ਹੈ | ਹਲਕੇ ਲੱਛਣ, ਉਹ ਜੋ ਆਪਣੇ ਰੋਜ਼ਾਨਾ ਜੀਵਨ ਵਿੱਚ ਹੁਨਰਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਚਾਹੁੰਦੇ ਹਨ | ਹਲਕੇ ਲੱਛਣ, ਉਹ ਲੋਕ ਜੋ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਨ੍ਹਾਂ ਹੁਨਰਾਂ ਨੂੰ ਸੁਤੰਤਰ ਅਤੇ ਹੌਲੀ-ਹੌਲੀ ਅਮਲ ਵਿੱਚ ਲਿਆਉਣਾ ਪਸੰਦ ਕਰਨਗੇ |
| ਪ੍ਰੋਗਰਾਮ ਦੀ ਚੋਣ | ||
| ਪ੍ਰੈਕਟੀਸ਼ਨਰ-ਨਿਰਦੇਸ਼ਿਤ ਤੁਹਾਡੇ ਮਾਹਰ ਨਾਲ ਨਿਰਧਾਰਤ ਕੀਤਾ ਗਿਆ | ||
| ਸਵੈ-ਨਿਰਦੇਸ਼ਿਤ ਤੁਹਾਡੇ ਦੁਆਰਾ ਨਿਰਧਾਰਤ ਕੀਤਾ ਗਿਆ | ||
| ਸਹਾਇਤਾ | ||
| ਪ੍ਰੈਕਟੀਸ਼ਨਰ-ਨਿਰਦੇਸ਼ਿਤ ਤੁਹਾਡੇ ਮਾਹਰ ਨਾਲ ਚੈੱਕ-ਇਨ | ||
| ਸਵੈ-ਨਿਰਦੇਸ਼ਿਤ ਪੂਰੀ ਤਰ੍ਹਾਂ ਸਵੈ-ਨਿਰਦੇਸ਼ਿਤ | ||
| ਇਹ ਕਿਸ ਲਈ ਹੈ | ||
| ਪ੍ਰੈਕਟੀਸ਼ਨਰ-ਨਿਰਦੇਸ਼ਿਤ ਹਲਕੇ ਲੱਛਣ, ਉਹ ਜੋ ਆਪਣੇ ਰੋਜ਼ਾਨਾ ਜੀਵਨ ਵਿੱਚ ਹੁਨਰਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਚਾਹੁੰਦੇ ਹਨ | ||
| ਸਵੈ-ਨਿਰਦੇਸ਼ਿਤ ਹਲਕੇ ਲੱਛਣ, ਉਹ ਲੋਕ ਜੋ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਨ੍ਹਾਂ ਹੁਨਰਾਂ ਨੂੰ ਸੁਤੰਤਰ ਅਤੇ ਹੌਲੀ-ਹੌਲੀ ਅਮਲ ਵਿੱਚ ਲਿਆਉਣਾ ਪਸੰਦ ਕਰਨਗੇ |
ਕੀ ਇਹ ਮੇਰੇ ਲਈ ਹੈ?
ਇਹ ਪ੍ਰੋਗਰਾਮ ਤੁਹਾਡੇ ਲਈ ਸਹੀ ਹੋ ਸਕਦਾ ਹੈ ਜੇ ਤੁਸੀਂ ਆਪਣੀ ਤੰਦਰੁਸਤੀ ਦੀ ਯਾਤਰਾ 'ਤੇ ਸਹਾਇਤਾ ਲੱਭ ਰਹੇ ਹੋ ਅਤੇ ਇਹ ਨਿਯੰਤਰਣ ਵਿੱਚ ਰਹਿਣਾ ਚਾਹੁੰਦੇ ਹੋ ਕਿ ਤੁਸੀਂ ਉਹ ਸਹਾਇਤਾ ਕਿਵੇਂ ਅਤੇ ਕਦੋਂ ਪ੍ਰਾਪਤ ਕਰਦੇ ਹੋ।
ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਢੁਕਵਾਂ ਹੈ:
- ਜੋ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ
- ਜੋ ਆਪਣੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਘੱਟ-ਤੀਬਰਤਾ ਵਾਲੀ ਪਹੁੰਚ ਅਜ਼ਮਾਉਣਾ ਚਾਹੁੰਦੇ ਹਨ।
ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਢੁਕਵਾਂ ਨਹੀਂ ਹੈ:
- ਜੋ 16 ਸਾਲ ਤੋਂ ਘੱਟ ਉਮਰ ਦੇ ਹਨ
- ਜਿਨ੍ਹਾਂ ਨੂੰ ਵਧੇਰੇ ਗੰਭੀਰ ਜਾਂ ਗੁੰਝਲਦਾਰ ਮਾਨਸਿਕ ਸਿਹਤ ਲੋੜਾਂ ਲਈ ਮਦਦ ਦੀ ਲੋੜ ਹੈ
- ਜਿਨ੍ਹਾਂ ਨੂੰ ਤੁਰੰਤ ਦੇਖਭਾਲ ਦੀ ਲੋੜ ਹੈ
ਅੱਗੇ ਕੀ ਹੈ?
Medicare Mental Health ਨੂੰ ਕਾਲ ਕਰਕੇ ਪਤਾ ਲਗਾਓ ਕਿ ਕੀ ਇਹ ਸੇਵਾ ਤੁਹਾਡੇ ਲਈ ਸਹੀ ਹੈ।