ਚਿੰਤਾਵਾਂ ਦਾ ਪ੍ਰਬੰਧਨ ਕਰਨਾ

ਹਰ ਕੋਈ ਫਿਕਰ ਦਾ ਅਨੁਭਵ ਕਰਦਾ ਹੈ ਅਤੇ ਕਈ ਵਾਰ ਚਿੰਤਤ ਮਹਿਸੂਸ ਕਰ ਸਕਦਾ ਹੈ। ਅਸਲ ਵਿੱਚ, ਚਿੰਤਾ ਲਾਭਦਾਇਕ ਹੋ ਸਕਦੀ ਹੈ – ਇਹ ਚੁਣੌਤੀਆਂ ਦਾ ਸਾਹਮਣਾ ਕਰਦੇ ਸਮੇਂ ਸਾਨੂੰ ਤਿਆਰੀ ਕਰਨ ਅਤੇ ਵਧੇਰੇ ਨਿਯੰਤਰਿਤ ਵਿੱਚ ਮਹਿਸੂਸ ਕਰਨ ਵਿੱਚ ਮਦਦ ਕਰ ਸਕਦੀ ਹੈ। ਉਦਾਹਰਨ ਲਈ, ਸਾਡੀ ਸਿਹਤ ਬਾਰੇ ਫਿਕਰਮੰਦ ਮਹਿਸੂਸ ਕਰਨਾ ਸਾਨੂੰ ਇਸ ਵੱਲ ਵਧੇਰੇ ਧਿਆਨ ਦੇਣ ਲਈ ਪ੍ਰੇਰਿਤ ਕਰ ਸਕਦਾ ਹੈ।

ਹਾਲਾਂਕਿ, ਕਦੇ-ਕਦੇ ਫਿਕਰ ਲੰਬੇ ਸਮੇਂ ਤੱਕ ਬਣਿਆ ਰਹਿ ਸਕਦਾ ਹੈ ਅਤੇ ਸਾਡੇ ਲਈ ਗੈਰ-ਮਦਦਗਾਰ ਹੋ ਸਕਦਾ ਹੈ। ਜੋ ਲੋਕ ਇਸਦਾ ਅਨੁਭਵ ਕਰਦੇ ਹਨ ਉਹ ਅਕਸਰ ਬਹੁਤ ਸਾਰੀਆਂ ਵੱਖ-ਵੱਖ ਚੀਜ਼ਾਂ ਬਾਰੇ ਅਕਸਰ ਫਿਕਰ ਕਰਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਫਿਕਰ ਨੂੰ ਕਾਬੂ ਕਰਨਾ ਮੁਸ਼ਕਲ ਹੋ ਸਕਦਾ ਹੈ ਅਤੇ ਅਕਸਰ ਇਸ ਦੇ ਨਾਲ ਸਰੀਰਕ ਲੱਛਣ ਵੀ ਦਿਖਾਈ ਦਿੰਦੇ ਹਨ, ਜਿਵੇਂ ਕਿ ਨੀਂਦ ਨਾ ਆਉਣਾ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ, ਚਿੜਚਿੜਾਪਨ ਜਾਂ ਹਰ ਵੇਲੇ ਬੇਚੈਨੀ ਮਹਿਸੂਸ ਹੋਣਾ।  

ਜੇਕਰ ਇਹ ਜਾਣਿਆ-ਪਛਾਣਿਆ ਅਹਿਸਾਸ ਲੱਗਦਾ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ। ਚਿੰਤਾ, ਫਿਕਰ ਅਤੇ ਤਣਾਅ ਬਹੁਤ ਆਮ ਗੱਲਾਂ ਹਨ – ਖਾਸ ਕਰਕੇ ਉਦੋਂ ਜਦੋਂ ਜ਼ਿੰਦਗੀ ਅਨਿਸ਼ਚਿਤ, ਰੁਝੇਵੇਂ ਭਰੀ ਜਾਂ ਭਾਵਨਾਤਮਕ ਤੌਰ 'ਤੇ ਬੋਝਲ ਮਹਿਸੂਸ ਹੁੰਦੀ ਹੈ।

ਸਾਡੇ ਕੋਲ ਲਾਹੇਵੰਦ ਜਾਣਕਾਰੀ, ਸਾਧਨ ਅਤੇ ਸਬੂਤ-ਅਧਾਰਿਤ ਇੱਕ ਪ੍ਰੋਗਰਾਮ ਮੌਜੂਦ ਹੈ, ਜੋ ਤੁਹਾਨੂੰ ਘੱਟ ਫਿਕਰ ਕਰਨ ਅਤੇ ਵਧੇਰੇ ਸ਼ਾਂਤ ਤੇ ਸੰਤੁਲਿਤ ਮਹਿਸੂਸ ਕਰਨ ਵਿੱਚ ਮਦਦ ਕਰ ਸਕਦੇ ਹਨ।

ਸਮਝੋ ਕਿ ਤੁਹਾਡੇ ਫਿਕਰ ਨਾਲ ਕੀ ਹੋ ਰਿਹਾ ਹੈ

ਜਦੋਂ ਤਣਾਅ ਵੱਧਣਾ ਸ਼ੁਰੂ ਹੁੰਦਾ ਹੈ, ਤਾਂ ਅਕਸਰ ਮਹਿਸੂਸ ਹੁੰਦਾ ਹੈ ਕਿ ਜਿਵੇਂ ਤੁਹਾਡਾ ਮਨ ਅਤੇ ਸਰੀਰ ਦੋਵੇਂ ਤੁਹਾਡੇ ਵਿਰੁੱਧ ਕੰਮ ਕਰ ਰਹੇ ਹੋਣ। ਤੁਹਾਡੀ ਧੜਕਨ ਤੇਜ਼ ਹੋ ਸਕਦੀ ਹੈ। ਤੁਹਾਡੇ ਵਿਚਾਰ ਦੌੜ ਸਕਦੇ ਹਨ ਜਾਂ ਇੱਕੋ ਥਾਂ ਅਟਕ ਸਕਦੇ ਹਨ। ਤੁਸੀਂ ਤਣਾਅਪੂਰਨ, ਧੁੰਦਲਾਪਣ, ਘਬਰਾਇਆ ਹੋਇਆ, ਜਾਂ ਆਮ ਨਾਲੋਂ ਜ਼ਿਆਦਾ ਥੱਕਿਆ ਹੋਇਆ ਮਹਿਸੂਸ ਕਰ ਸਕਦੇ ਹੋ।

ਇਹ ਸਮਝਣਾ ਲਾਭਦਾਇਕ ਹੋ ਸਕਦਾ ਹੈ ਕਿ ਜਦੋਂ ਤੁਹਾਡਾ ਫਿਕਰ ਵਧਣਾ ਸ਼ੁਰੂ ਹੁੰਦੀ ਹੈ ਅਤੇ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ ਤਾਂ ਤੁਹਾਡੇ ਸਰੀਰ ਦੇ ਅੰਦਰ ਕੀ ਹੋ ਰਿਹਾ ਹੈ। ਕੀ ਆਮ ਅਤੇ ਸੁਭਾਵਿਕ ਹੈ ਇਹ ਸਮਝਣਾ ਜ਼ਿਆਦਾ ਫਿਕਰ ਅਤੇ ਸਵੈ-ਆਲੋਚਨਾ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

ਆਪਣੇ ਮਨ ਅਤੇ ਸਰੀਰ ਨੂੰ ਵਧੇਰੇ ਸ਼ਾਂਤ ਅਵਸਥਾ ਵਿੱਚ ਵਾਪਸ ਲਿਆਉਣ ਵਿੱਚ ਮਦਦ ਕਰਨ ਲਈ, ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਅਤੇ ਸਾਧਨਾਂ ਨੂੰ ਪੜ੍ਹੋ।

ਕੀ ਤੁਸੀਂ ਵਧੇਰੇ ਵਿਅਕਤੀਗਤ ਮਾਰਗਦਰਸ਼ਨ ਚਾਹੁੰਦੇ ਹੋ?

ਸਾਡਾ ਮੁਫਤ ਔਨਲਾਈਨ ਪ੍ਰੋਗਰਾਮ ਅਜ਼ਮਾਓ ਜੋ ਫਿਕਰ ਅਤੇ ਚਿੰਤਾਂ ਨੂੰ ਪ੍ਰਬੰਧਿਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਸਾਬਤ ਹੋਈ ਘੱਟ-ਤੀਬਰਤਾ ਵਾਲੀ ਬੋਧਾਤਮਕ ਵਿਵਹਾਰਕ ਥੈਰੇਪੀ (LiCBT) ਪਹੁੰਚ ਨੂੰ ਵਰਤਦਾ ਹੈ। ਇਸ ਪ੍ਰੋਗਰਾਮ ਰਾਹੀਂ, ਤੁਸੀਂ ਉਹ ਤਕਨੀਕਾਂ ਸਿੱਖੋਗੇ ਜੋ ਫਿਕਰ ਦਾ ਚੱਕਰ ਤੋੜਨ ਵਿੱਚ ਮਦਦ ਕਰ ਸਕਦੀਆਂ ਹਨ ਅਤੇ ਤੁਹਾਨੂੰ ਬਿਹਤਰ ਮਹਿਸੂਸ ਕਰਨ ਵਿੱਚ ਸਹਾਇਤਾ ਕਰ ਸਕਦੀਆਂ ਹਨ।

ਕੀ ਉਮੀਦ ਰੱਖਣੀ ਹੈ

  • ਪੰਜ ਸੰਚਾਰਾਤਮਕ ਪੜਾਅ, ਜੋ ਲਗਭਗ ਛੇ ਹਫ਼ਤਿਆਂ ਵਿੱਚ ਫੈਲੇ ਹੋਏ ਹਨ
  • ਪ੍ਰੋਗਰਾਮ 'ਤੇ ਆਪਣੀ ਗਤੀ ਮੁਤਾਬਿਕ ਕੰਮ ਕਰੋ
  • ਵਿਹਾਰਕ ਗਤੀਵਿਧੀਆਂ ਜੋ ਤੁਸੀਂ ਰੋਜ਼ਾਨਾ ਜੀਵਨ ਵਿੱਚ ਲਾਗੂ ਕਰ ਸਕੋ।
  • ਦੋ ਮਾਰਗੀ ਵਿਕਲਪ: ਪ੍ਰੋਗਰਾਮ ਆਪਣੇ ਆਪ ਪੂਰਾ ਕਰੋ ਜਾਂ Medicare Mental Health Check In ਦੇ ਕਿਸੇ ਮਾਹਰ ਦੇ ਮਾਰਗਦਰਸ਼ਨ ਨਾਲ ਕਰੋ।
Woman's hand using program on smartphone (Cropped)

ਕੀ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕਰਨ ਲਈ ਤਿਆਰ ਹੋ?

ਪਹਿਲਾ ਕਦਮ 1800 595 212 'ਤੇ ਕਾਲ ਕਰਨਾ ਜਾਂ Medicare Mental Health ਤੋਂ ਕਾਲਬੈਕ ਕਰਨ ਦੀ ਬੇਨਤੀ ਕਰਨਾ ਹੈ। Medicare Mental Health ਨਾਲ ਗੱਲ ਕਰਨਾ ਇਹ ਫੈਸਲਾ ਕਰਨ ਵਿੱਚ ਮਦਦ ਕਰੇਗਾ ਕਿ ਕੀ ਇੱਕ ਔਨਲਾਈਨ ਪ੍ਰੋਗਰਾਮ ਤੁਹਾਡੇ ਲਈ ਸਹੀ ਵੀ ਹੈ, ਅਤੇ ਜੇ ਅਜਿਹਾ ਹੈ, ਤਾਂ ਪ੍ਰੋਗਰਾਮ ਤੱਕ ਕਿੰਝ ਪਹੁੰਚਣਾ ਹੈ ਅਤੇ ਇਸਨੂੰ ਕਿੰਝ ਸ਼ੁਰੂ ਕਰਨਾ ਹੈ। ਜੇ ਇਹ ਸੇਵਾ ਸਹੀ ਨਹੀਂ ਹੈ, ਤਾਂ ਉਹ ਤੁਹਾਨੂੰ ਵਧੇਰੇ ਢੁਕਵੀਂ ਸੇਵਾ ਨਾਲ ਜੋੜ ਦੇਣਗੇ।

ਕਿਸੇ ਹੋਰ ਦੀ ਮਦਦ ਕਰਨਾ

ਜੇ ਤੁਸੀਂ ਕਿਸੇ ਹੋਰ ਦੀ ਤੰਦਰੁਸਤੀ ਦਾ ਖਿਆਲ ਰੱਖਣ ਵਿੱਚ ਮਦਦ ਕਰ ਰਹੇ ਹੋ, ਤਾਂ ਤੁਹਾਡੀ ਅਤੇ ਉਨ੍ਹਾਂ ਦੀ ਮਦਦ ਲਈ ਸਰੋਤ ਅਤੇ ਸਹਾਇਤਾ ਵਿਕਲਪ ਉਪਲਬਧ ਹਨ। ਤੁਹਾਨੂੰ ਇਹ ਇਕੱਲੇ ਕਰਨ ਦੀ ਲੋੜ ਨਹੀਂ ਹੈ।

ਇਹ ਪੰਨਾ ਕਿੰਨਾ ਮਦਦਗਾਰ ਸੀ?