ਬਿਹਤਰ ਨੀਂਦ

ਜੇ ਤੁਹਾਨੂੰ ਸੌਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ। ਜਦੋਂ ਜ਼ਿੰਦਗੀ ਤਣਾਅਪੂਰਨ ਜਾਂ ਭਾਰੀ ਮਹਿਸੂਸ ਹੁੰਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਨੀਂਦ ਨਾਲ ਜੂਝਣਾ ਪੈਂਦਾ ਹੈ।
ਨੀਂਦ ਦੀਆਂ ਸਮੱਸਿਆਵਾਂ ਵੱਖ-ਵੱਖ ਤਰੀਕਿਆਂ ਨਾਲ ਵਿਖਾਈ ਦੇ ਸਕਦੀਆਂ ਹਨ। ਤੁਹਾਨੂੰ ਨੀਂਦ ਆਉਣ ਵਿੱਚ ਮੁਸ਼ਕਲ ਹੋ ਸਕਦੀ ਹੈ, ਰਾਤ ਨੂੰ ਵਾਰ-ਵਾਰ ਜਾਗਣਾ ਪੈ ਸਕਦਾ ਹੈ, ਬਹੁਤ ਜਲਦੀ ਜਾਗਣਾ ਅਤੇ ਦੁਬਾਰਾ ਸੌਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ, ਜਾਂ ਥੱਕਿਆ ਹੋਇਆ ਅਤੇ ਖਿੱਝਿਆ ਮਹਿਸੂਸ ਕਰਦੇ ਹੋਏ ਵੀ ਜਾਗਣਾ ਪੈ ਸਕਦਾ ਹੈ। ਇਹ ਸਾਰੀਆਂ ਚੀਜ਼ਾਂ ਇਸ ਗੱਲ 'ਤੇ ਅਸਰ ਪਾ ਸਕਦੀਆਂ ਹਨ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਸੋਚਦੇ ਹੋ ਅਤੇ ਰੋਜ਼ਾਨਾ ਜੀਵਨ ਵਿੱਚ ਕਿਸ ਹਾਲਾਤ ਦਾ ਸਾਹਮਣਾ ਕਰਦੇ ਹੋ।
ਸਾਡੇ ਕੋਲ ਤੁਹਾਡੀ ਨੀਂਦ ਨੂੰ ਉਹਨਾਂ ਤਰੀਕਿਆਂ ਨਾਲ ਸੁਧਾਰਨ ਵਿੱਚ ਮਦਦ ਕਰਨ ਲਈ ਮਦਦਗਾਰ ਜਾਣਕਾਰੀ, ਸਾਧਨ ਅਤੇ ਇੱਕ ਸਬੂਤ-ਆਧਾਰਿਤ ਪ੍ਰੋਗਰਾਮ ਹੈ ਜੋ ਤੁਹਾਨੂੰ ਪ੍ਰਬੰਧਨਯੋਗ ਅਤੇ ਸਹੀ ਲੱਗਦੇ ਹਨ।
ਸਮਝੋ ਕਿ ਤੁਹਾਡੀ ਨੀਂਦ ਨਾਲ ਕੀ ਹੋ ਰਿਹਾ ਹੈ
ਨੀਂਦ ਬਾਰੇ ਅਤੇ ਵਿਚਾਰ, ਆਦਤਾਂ ਤੇ ਤਣਾਅ ਇਸ ਨੂੰ ਕਿੰਝ ਪ੍ਰਭਾਵਿਤ ਕਰ ਸਕਦੇ ਹਨ, ਇਸ ਬਾਰੇ ਹੋਰ ਜਾਣਨਾ ਮਦਦਗਾਰ ਹੁੰਦਾ ਹੈ। ਇੱਥੇ ਕੁਝ ਛੋਟੇ ਕਦਮ ਦਿੱਤੇ ਹਨ ਜੋ ਤੁਸੀਂ ਆਪਣੀਆਂ ਰਾਤਾਂ ਨੂੰ ਦੁਬਾਰਾ ਸ਼ਾਂਤ ਮਹਿਸੂਸ ਕਰਨ ਵਿੱਚ ਮਦਦ ਲਈ ਚੁੱਕ ਸਕਦੇ ਹੋ।
ਸਾਡੇ ਉਹਨਾਂ ਤਰੀਕਿਆਂ ਬਾਰੇ ਸਰੋਤ ਪੜ੍ਹੋ ਜੋ ਤੁਹਾਡੇ ਮਨ ਅਤੇ ਸਰੀਰ ਨੂੰ ਵਧੇਰੇ ਸ਼ਾਂਤ ਅਵਸਥਾ ਵਿੱਚ ਵਾਪਸ ਲਿਆਉਣ ਵਿੱਚ ਮਦਦ ਕਰ ਸਕਦੇ ਹਨ ਅਤੇ ਇਹ ਜਾਣੋ ਕਿ ਖੁਦ ਨੂੰ ਆਰਾਮਦਾਇਕ ਮਹਿਸੂਸ ਕਿੰਝ ਕਰਵਾਉਣਾ ਹੈ ਤਾਂ ਜੋ ਤੁਸੀਂ ਵਧੇਰੇ ਸੌਖ ਨਾਲ ਸ਼ਾਮ ਨੂੰ ਗੁਜ਼ਾਰ ਸਕੋ।
ਕੀ ਤੁਸੀਂ ਵਧੇਰੇ ਵਿਅਕਤੀਗਤ ਮਾਰਗਦਰਸ਼ਨ ਚਾਹੁੰਦੇ ਹੋ?
ਸਾਡਾ ਮੁਫਤ ਆਨਲਾਈਨ ਪ੍ਰੋਗਰਾਮ ਅਜ਼ਮਾਓ ਜੋ ਨੀਂਦ ਆਉਣ ਵਿੱਚ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਸਾਬਤ ਹੋਈ ਘੱਟ-ਤੀਬਰਤਾ ਵਾਲੀ ਬੋਧਾਤਮਕ ਵਿਵਹਾਰਕ ਥੈਰੇਪੀ (LiCBT) ਪਹੁੰਚ ਨੂੰ ਵਰਤਦਾ ਹੈ। ਇਸ ਪ੍ਰੋਗਰਾਮ ਰਾਹੀਂ, ਤੁਸੀਂ ਅਜਿਹੀਆਂ ਤਕਨੀਕਾਂ ਸਿੱਖੋਗੇ ਜੋ ਤੁਹਾਨੂੰ ਆਪਣੀ ਨੀਂਦ ਦੇ ਢੰਗਾਂ ਦੀ ਜਾਂਚ ਕਰਨ ਅਤੇ ਵਧੇਰੇ ਆਰਾਮ ਪ੍ਰਾਪਤ ਕਰਨ ਲਈ ਛੋਟੀਆਂ-ਮੋਟੀਆਂ ਤਬਦੀਲੀਆਂ ਕਰਨ ਵਿੱਚ ਮਦਦ ਕਰਨਗੀਆਂ।
ਕੀ ਉਮੀਦ ਰੱਖਣੀ ਹੈ
- ਚਾਰ ਸੰਚਾਰਾਤਮਕ ਪੜਾਅ, ਜੋ ਲਗਭਗ ਛੇ ਹਫ਼ਤਿਆਂ ਵਿੱਚ ਫੈਲੇ ਹੋਏ ਹਨ
- ਪ੍ਰੋਗਰਾਮ 'ਤੇ ਆਪਣੀ ਗਤੀ ਮੁਤਾਬਿਕ ਕੰਮ ਕਰੋ
- ਵਿਹਾਰਕ ਗਤੀਵਿਧੀਆਂ ਜੋ ਤੁਸੀਂ ਰੋਜ਼ਾਨਾ ਜੀਵਨ ਵਿੱਚ ਲਾਗੂ ਕਰ ਸਕੋ।
- ਦੋ ਮਾਰਗੀ ਵਿਕਲਪ: ਪ੍ਰੋਗਰਾਮ ਆਪਣੇ ਆਪ ਪੂਰਾ ਕਰੋ ਜਾਂ Medicare Mental Health Check In ਦੇ ਕਿਸੇ ਮਾਹਰ ਦੇ ਮਾਰਗਦਰਸ਼ਨ ਨਾਲ ਕਰੋ।

ਕੀ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕਰਨ ਲਈ ਤਿਆਰ ਹੋ?
ਪਹਿਲਾ ਕਦਮ 1800 595 212 'ਤੇ ਕਾਲ ਕਰਨਾ ਜਾਂ Medicare Mental Health ਤੋਂ ਕਾਲਬੈਕ ਕਰਨ ਦੀ ਬੇਨਤੀ ਕਰਨਾ ਹੈ। Medicare Mental Health ਨਾਲ ਗੱਲ ਕਰਨਾ ਇਹ ਫੈਸਲਾ ਕਰਨ ਵਿੱਚ ਮਦਦ ਕਰੇਗਾ ਕਿ ਕੀ ਇੱਕ ਔਨਲਾਈਨ ਪ੍ਰੋਗਰਾਮ ਤੁਹਾਡੇ ਲਈ ਸਹੀ ਵੀ ਹੈ, ਅਤੇ ਜੇ ਅਜਿਹਾ ਹੈ, ਤਾਂ ਪ੍ਰੋਗਰਾਮ ਤੱਕ ਕਿੰਝ ਪਹੁੰਚਣਾ ਹੈ ਅਤੇ ਇਸਨੂੰ ਕਿੰਝ ਸ਼ੁਰੂ ਕਰਨਾ ਹੈ। ਜੇ ਇਹ ਸੇਵਾ ਸਹੀ ਨਹੀਂ ਹੈ, ਤਾਂ ਉਹ ਤੁਹਾਨੂੰ ਵਧੇਰੇ ਢੁਕਵੀਂ ਸੇਵਾ ਨਾਲ ਜੋੜ ਦੇਣਗੇ।
ਕਿਸੇ ਹੋਰ ਦੀ ਮਦਦ ਕਰਨਾ
ਜੇ ਤੁਸੀਂ ਕਿਸੇ ਹੋਰ ਦੀ ਤੰਦਰੁਸਤੀ ਦਾ ਖਿਆਲ ਰੱਖਣ ਵਿੱਚ ਮਦਦ ਕਰ ਰਹੇ ਹੋ, ਤਾਂ ਤੁਹਾਡੀ ਅਤੇ ਉਨ੍ਹਾਂ ਦੀ ਮਦਦ ਲਈ ਸਰੋਤ ਅਤੇ ਸਹਾਇਤਾ ਵਿਕਲਪ ਉਪਲਬਧ ਹਨ। ਤੁਹਾਨੂੰ ਇਹ ਇਕੱਲੇ ਕਰਨ ਦੀ ਲੋੜ ਨਹੀਂ ਹੈ।