Medicare Mental Health Check In ਵਰਤੋਂ ਕਦੋਂ ਕਰਨੀ ਹੈ
ਜੇਕਰ ਤੁਸੀਂ Medicare Mental Health Check In ਦੀ ਵਰਤੋਂ ਕਰਨ ਬਾਰੇ ਸੋਚ ਰਹੇ ਹੋ, ਤਾਂ ਇੱਕ ਚੰਗਾ ਪਹਿਲਾ ਕਦਮ ਇਹ ਹੈ ਕਿ ਤੁਸੀਂ ਆਪਣੀ ਮੌਜੂਦਾ ਸਥਿਤੀ ਅਤੇ ਤੁਸੀਂ ਕਿਸ ਕਿਸਮ ਦੀ ਮਾਨਸਿਕ ਸਿਹਤ ਸਹਾਇਤਾ ਦੀ ਭਾਲ ਕਰ ਰਹੇ ਹੋ, ਬਾਰੇ ਸੋਚੋ।
Medicare Mental Health Check In ਕਿਵੇਂ ਕੰਮ ਕਰਦੀ ਹੈ
Medicare Mental Health Check In ਉਹਨਾਂ ਲੋਕਾਂ ਲਈ ਸ਼ੁਰੂਆਤੀ ਸਹਾਇਤਾ ਪ੍ਰਦਾਨ ਕਰਦੀ ਹੈ ਜੋ ਮਾਨਸਿਕ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨਾ ਸ਼ੁਰੂ ਕਰ ਰਹੇ ਹਨ ਜਿਵੇਂ ਕਿ ਲਗਾਤਾਰ ਤਣਾਅ, ਮੂਡ ਖ਼ਰਾਬ ਹੋਣਾ, ਚਿੰਤਾ, ਜਾਂ ਰੋਜ਼ਾਨਾ ਦੇ ਦਬਾਅ ਨਾਲ ਨਜਿੱਠਣ ਵਿੱਚ ਮੁਸ਼ਕਲਾਂ।
ਇਹ ਸੇਵਾ ਤੁਹਾਨੂੰ ਹਲਕੀਆਂ ਮਾਨਸਿਕ ਸਿਹਤ ਚੁਣੌਤੀਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਮੁਫ਼ਤ ਔਨਲਾਈਨ ਪ੍ਰੋਗਰਾਮ ਪੇਸ਼ ਕਰਦੀ ਹੈ। ਇਹ ਪ੍ਰੋਗਰਾਮ ਇੱਕ ਸੁਰੱਖਿਅਤ ਸਬੂਤ-ਅਧਾਰਿਤ ਪਹੁੰਚ ਨੂੰ ਵਰਤਦੇ ਹਨ ਜਿਸਨੂੰ ਘੱਟ-ਤੀਬਰਤਾ ਬੋਧਾਤਮਕ ਵਿਵਹਾਰ ਥੈਰੇਪੀ (LiCBT) ਕਿਹਾ ਜਾਂਦਾ ਹੈ, ਜੋ ਲੱਛਣਾਂ ਦੇ ਪ੍ਰਬੰਧਨ ਅਤੇ ਨਿਯੰਤਰਣ ਦੀ ਭਾਵਨਾ ਨੂੰ ਮੁੜ ਪ੍ਰਾਪਤ ਕਰਨ ਵਿੱਚ ਮਦਦਗਾਰ ਸਾਬਤ ਹੋਏ ਹਨ।
ਥੈਰੇਪੀ ਜਾਂ ਤੀਬਰ CBT ਦੇ ਉਲਟ, ਇਹ ਸੇਵਾ ਸਬੂਤ-ਅਧਾਰਿਤ ਸਰੋਤਾਂ ਅਤੇ ਸਾਧਨਾਂ ਦੇ ਆਲੇ-ਦੁਆਲੇ ਬਣਾਈ ਗਈ ਹੈ। ਜੇਕਰ ਤੁਹਾਨੂੰ ਵਾਧੂ ਸਹਾਇਤਾ ਦੀ ਲੋੜ ਹੈ, ਤਾਂ ਪ੍ਰੈਕਟੀਸ਼ਨਰ ਇਹਨਾਂ ਸਰੋਤਾਂ ਰਾਹੀਂ ਤੁਹਾਡੀ ਅਗਵਾਈ ਕਰਨ ਲਈ ਮੌਜੂਦ ਹਨ।
ਇਸ ਵੇਲੇ 6 ਪ੍ਰੋਗਰਾਮ ਹਨ ਜਿਨ੍ਹਾਂ 'ਤੇ ਤੁਸੀਂ ਆਪਣੇ ਆਪ (ਸਵੈ-ਨਿਰਦੇਸ਼ਿਤ) ਜਾਂ ਕਿਸੇ ਯੋਗ ਮਾਨਸਿਕ ਸਿਹਤ ਪ੍ਰੈਕਟੀਸ਼ਨਰ ਦੀ ਸਹਾਇਤਾ ਨਾਲ (ਪ੍ਰੈਕਟੀਸ਼ਨਰ-ਨਿਰਦੇਸ਼ਿਤ) ਕੰਮ ਕਰ ਸਕਦੇ ਹੋ। ਹਰੇਕ ਪ੍ਰੋਗਰਾਮ ਆਮ ਚੁਣੌਤੀਆਂ ਨਾਲ ਸਿੱਝਣ ਦੇ ਵਿਹਾਰਕ ਤਰੀਕਿਆਂ 'ਤੇ ਕੇਂਦਰਿਤ ਹੈ ਅਤੇ ਇਸਨੂੰ ਪੂਰਾ ਹੋਣ ਵਿੱਚ ਲਗਭਗ 6 ਹਫ਼ਤੇ ਲੱਗਦੇ ਹਨ।
ਇਹ ਪ੍ਰੋਗਰਾਮ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਹੁਨਰ ਅਤੇ ਸਵੈ-ਜਾਗਰੂਕਤਾ ਵਧਾਉਣ ਵਿੱਚ ਮਦਦ ਕਰਦੇ ਹਨ। ਸੁਧਾਰ ਸੈਸ਼ਨਾਂ ਦੇ ਵਿਚਕਾਰ ਵੱਖ-ਵੱਖ ਗਤੀਵਿਧੀਆਂ ਅਤੇ ਰਣਨੀਤੀਆਂ ਨੂੰ ਅਜ਼ਮਾਉਣ ਨਾਲ ਆਉਂਦਾ ਹੈ।
Medicare Mental Health Check In ਕਿਸ ਲਈ ਹੈ?
Medicare Mental Health Check In 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਲਈ ਉਪਲਬਧ ਹੈ ਜੋ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ।
ਇਹ ਸੇਵਾ ਇੱਕ ਚੰਗਾ ਵਿਕਲਪ ਹੈ ਜੇਕਰ ਤੁਸੀਂ ਵਿਹਾਰਕ ਹੁਨਰ ਸਿੱਖਣਾ ਚਾਹੁੰਦੇ ਹੋ, ਆਪਣੀ ਮਾਨਸਿਕ ਸਿਹਤ ਦੇ ਪ੍ਰਬੰਧਨ ਲਈ ਰਣਨੀਤੀਆਂ ਉਲੀਕਣਾ ਚਾਹੁੰਦੇ ਹੋ, ਜਾਂ ਆਪਣੀ ਤੰਦਰੁਸਤੀ ਨੂੰ ਬਿਹਤਰ ਬਣਾਉਣ ਵੱਲ ਪਹਿਲਾ ਕਦਮ ਚੁੱਕਣਾ ਚਾਹੁੰਦੇ ਹੋ।
ਇਹ ਸਭ ਤੋਂ ਵਧੀਆ ਕੰਮ ਕਰਦੀ ਹੈ ਜਦੋਂ ਤੁਸੀਂ ਛੋਟੀਆਂ, ਵਿਹਾਰਕ ਤਬਦੀਲੀਆਂ ਕਰਨ ਲਈ ਤਿਆਰ ਮਹਿਸੂਸ ਕਰਦੇ ਹੋ। ਧਿਆਨ ਸ਼ੁਰੂਆਤੀ ਦਖ਼ਲ ਅਤੇ ਰੋਕਥਾਮ 'ਤੇ ਹੈ - ਚਿੰਤਾਵਾਂ ਦੇ ਵਿਗੜਨ ਤੋਂ ਪਹਿਲਾਂ ਤੁਹਾਡੀ ਮਾਨਸਿਕ ਸਿਹਤ ਮਜ਼ਬੂਤ ਕਰਨ ਵਿੱਚ ਤੁਹਾਡੀ ਮਦਦ ਕਰਨਾ।
ਪ੍ਰੋਗਰਾਮਾਂ ਦੀ ਵਰਤੋਂ ਕਰਨ ਲਈ ਤੁਹਾਨੂੰ ਆਪਣੇ ਡਾਕਟਰ ਤੋਂ ਰੈਫਰਲ ਜਾਂ ਨਿਦਾਨ ਦੀ ਲੋੜ ਨਹੀਂ ਹੈ।
Medicare Mental Health Check In ਉਹਨਾਂ ਲੋਕਾਂ ਲਈ ਨਹੀਂ ਹੈ ਜੋ ਮਾਨਸਿਕ ਸਿਹਤ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਨੂੰ ਨਿਰੰਤਰ ਮਾਨਸਿਕ ਸਿਹਤ ਦੇਖਭਾਲ ਜਾਂ ਰਸਮੀ ਨਿਦਾਨਕ ਮੁਲਾਂਕਣ ਦੀ ਲੋੜ ਹੈ, ਜਾਂ ਗੰਭੀਰ ਜਾਂ ਗੁੰਝਲਦਾਰ ਸਥਿਤੀਆਂ ਲਈ ਡਾਕਟਰੀ ਇਲਾਜ ਦੀ ਲੋੜ ਹੈ।
ਕੀ ਤੁਹਾਨੂੰ ਹੁਣ ਮਦਦ ਦੀ ਲੋੜ ਹੈ?
ਜੇਕਰ ਤੁਹਾਨੂੰ ਤੁਰੰਤ ਸਹਾਇਤਾ ਦੀ ਲੋੜ ਹੈ, ਤਾਂ 24/7 ਸੇਵਾਵਾਂ ਉਪਲਬਧ ਹਨ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ। ਜੇਕਰ ਤੁਸੀਂ ਇਸ ਵੇਲੇ ਅਸੁਰੱਖਿਅਤ ਜਾਂ ਬੋਝ ਹੇਠ ਦੱਬੇ ਹੋਏ ਮਹਿਸੂਸ ਕਰ ਰਹੇ ਹੋ, ਤਾਂ ਜਾਣੋ ਕਿ ਤੁਸੀਂ ਇਕੱਲੇ ਨਹੀਂ ਹੋ, ਅਤੇ ਤੁਹਾਡੀ ਸੁਰੱਖਿਆ ਮਾਇਨੇ ਰੱਖਦੀ ਹੈ।
ਵਿਆਪਕ ਮਾਨਸਿਕ ਸਿਹਤ ਪ੍ਰਣਾਲੀ ਵਿੱਚ ਇਹ ਸੇਵਾ ਕਿੱਥੇ ਢੁਕਵੀਂ ਬੈਠਦੀ ਹੈ
Medicare Mental Health Check In, ਆਸਟ੍ਰੇਲੀਆਈ ਸਰਕਾਰ (Australian Government) ਦੁਆਰਾ ਫੰਡ ਕੀਤੀਆਂ ਗਈਆਂ Medicare ਮੈਂਟਲ ਹੈਲਥ ਸੇਵਾਵਾਂ ਦੇ ਇੱਕ ਮੁਫ਼ਤ ਸੂਟ ਦਾ ਹਿੱਸਾ ਹੈ ਜੋ ਵੱਖ-ਵੱਖ ਲੋੜਾਂ ਵਾਲੇ ਮਦਦ ਚਾਹੁਣ ਵਾਲਿਆਂ ਲਈ ਮਾਰਗਦਰਸ਼ਨ, ਰੈਫਰਲ ਅਤੇ ਸਹਾਇਤਾ ਪ੍ਰਦਾਨ ਕਰਦੀ ਹੈ।
ਇਹ ਹਲਕੀਆਂ ਅਤੇ ਸ਼ੁਰੂਆਤੀ ਪੜਾਅ ਦੀਆਂ ਮਾਨਸਿਕ ਸਿਹਤ ਚੁਣੌਤੀਆਂ ਲਈ ਤਿਆਰ ਕੀਤਾ ਗਿਆ ਹੈ, ਜੋ ਲੋਕਾਂ ਨੂੰ ਸਮੱਸਿਆਵਾਂ ਦੇ ਵਧਣ/ਵਿਗੜਨ ਤੋਂ ਪਹਿਲਾਂ ਕਾਰਵਾਈ ਕਰਨ ਵਿੱਚ ਮਦਦ ਕਰਦਾ ਹੈ।
ਕੁਝ ਲੋਕਾਂ ਲਈ, ਇਹ ਸੇਵਾ ਆਪਣੇ ਆਪ ਵਿੱਚ ਕਾਫ਼ੀ ਹੋ ਸਕਦੀ ਹੈ। ਹੋਰਨਾਂ ਲਈ, ਇਹ ਇੱਕ ਪੌੜੀ ਵਜੋਂ ਕੰਮ ਕਰ ਸਕਦੀ ਹੈ, ਜਿਸ ਨਾਲ ਉਹਨਾਂ ਨੂੰ ਵਧੇਰੇ ਗਹਿਰੀਆਂ ਸੇਵਾਵਾਂ ਅਤੇ ਮਾਹਰ ਸਹਾਇਤਾ ਵੱਲ ਵਧਣ ਤੋਂ ਪਹਿਲਾਂ ਹੁਨਰ ਅਤੇ ਸਪੱਸ਼ਟਤਾ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ।
ਜਲਦੀ ਪਹੁੰਚਯੋਗ ਮਦਦ ਦੀ ਪੇਸ਼ਕਸ਼ ਕਰਕੇ, Medicare Mental Health Check In ਵਿਆਪਕ ਮਾਨਸਿਕ ਸਿਹਤ ਪ੍ਰਣਾਲੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ – ਲੋਕਾਂ ਦੀ ਜਲਦੀ ਸਹਾਇਤਾ ਕਰਨਾ, ਦੇਖਭਾਲ ਵਿੱਚ ਰੁਕਾਵਟਾਂ ਨੂੰ ਘਟਾਉਣਾ, ਅਤੇ ਹਰ ਕਿਸੇ ਨੂੰ ਆਪਣੀ ਮਾਨਸਿਕ ਸਿਹਤ ਯਾਤਰਾ ਵਿੱਚ ਇੱਕ ਸੂਚਿਤ ਅਗਲਾ ਕਦਮ ਚੁੱਕਣ ਵਿੱਚ ਮਦਦ ਕਰਨਾ।
ਲੋਕ ਅਕਸਰ ਪੁੱਛਦੇ ਹਨ
ਅਗਲਾ ਕਦਮ ਚੁੱਕਣ ਲਈ ਤਿਆਰ ਹੋ?
ਸਾਡੇ ਕੋਲ ਮਦਦਗਾਰ ਜਾਣਕਾਰੀ ਅਤੇ ਸਰੋਤ ਹਨ ਜਿਨ੍ਹਾਂ ਦੀ ਪੜਚੋਲ ਤੁਸੀਂ ਇਹ ਫੈਸਲਾ ਕਰਨ ਤੋਂ ਪਹਿਲਾਂ ਕਰ ਸਕਦੇ ਹੋ ਕਿ ਕੀ ਤੁਸੀਂ ਸਾਡੇ ਕਿਸੇ ਪ੍ਰੋਗਰਾਮ ਤੱਕ ਪਹੁੰਚ ਕਰਨਾ ਚਾਹੁੰਦੇ ਹੋ ਅਤੇ ਜੇਕਰ ਹਾਂ, ਤਾਂ ਉਹਨਾਂ ਤੱਕ ਕਿੰਝ ਪਹੁੰਚ ਕਰਨੀ ਹੈ।